FacebookTwitterg+Mail

ਮਹਾਰਾਸ਼ਟਰ ਦੇ 'ਤੁੰਬਾਡ' 'ਚ ਹੈ ਰਹੱਸਮਈ ਖਜਾਨਾ!

tumbbad
08 October, 2018 03:15:21 PM

ਮੁੰਬਈ (ਬਿਊਰੋ)— ਸੋਹਮ ਸ਼ਾਹ ਅਭਿਨੈ 'ਤੁੰਬਾਡ' ਇਕ ਰਹੱਸਮਈ ਖਜਾਨੇ ਦੀ ਕਹਾਣੀ ਹੈ ਜੋ ਮਹਾਰਾਸ਼ਟਰ ਦੇ ਛੋਟੇ ਜਿਹੇ ਕਸਬੇ ਤੁੰਬਾਡ 'ਤੇ ਅਧਾਰਤ ਹੈ। ਫਿਲਮ ਬਣਾਉਣ ਦੀ ਪ੍ਰਕਿਰਿਆ ਦੌਰਾਨ ਲੇਖਕ ਨੇ ਫਿਲਮ ਦੀ ਸਕ੍ਰਿਪਟ 'ਚ ਇਕ ਰਹੱਸਮਈ ਖਜਾਨੇ ਦਾ ਜ਼ਿਕਰ ਕੀਤਾ ਪਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਫਿਲਮ ਨਿਰਮਾਤਾ ਸ਼ੂਟਿੰਗ ਲਈ 'ਤੁੰਬਾਡ' ਪਹੁੰਚੇ ਤਾਂ ਉਨ੍ਹਾਂ ਨੂੰ ਉੱਥੋਂ ਦੇ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਇਹ ਜਗ੍ਹਾ ਅਸਲ 'ਚ ਡਰਾਵਨੀ ਹੈ ਅਤੇ ਇੱਥੇ ਇਕ ਰਹੱਸਮਈ ਖਜਾਨਾ ਹੈ। ਇਹ ਗੱਲ ਸੁਣਨ ਤੋਂ ਬਾਅਦ ਪੂਰੀ ਟੀਮ ਹੈਰਾਨ ਹੋ ਗਈ ਸੀ। ਫਿਲਮ 'ਚ ਮਹਾਰਾਸ਼ਟਰ ਦੇ ਛੋਟੇ ਕਸਬੇ ਦੀ ਝਲਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਸੁਤੰਤਰ ਯੁੱਗ ਦੀਆਂ ਯਾਦਾਂ ਤਾਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਭਿਨੇਤਾ ਵਲੋਂ ਆਪਣਾ ਕਿਰਦਾਰ ਬਾਖੂਬੀ ਨਿਭਾਉਣ ਲਈ ਫਿਲਮ 'ਚ ਮਹਾਰਾਸ਼ਟਰ ਦੇ ਕੋਂਕਨਾਸਥ ਬ੍ਰਹਮਨਸ ਵਲੋਂ ਪਾਈ ਗਈ ਪੋਸ਼ਾਕ 'ਚ ਦਿਖਾਈ ਦੇਣਗੇ। ਸੋਹਮ ਸ਼ਾਹ ਨੇ ਆਪਣੇ ਕਿਰਦਾਰ ਦੀ ਹਰ ਬਾਰੀਕੀ ਨੂੰ ਧਿਆਨ ਨਾਲ ਜਾਣਿਆ ਹੈ।

ਸਸਪੈਂਸ, ਐਕਸ਼ਨ ਅਤੇ ਹਾਰਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ 'ਤੁੰਬਾਡ' ਇਕ ਦਿਲਚਸਪ ਰੋਲਰ ਕਾਸਟਰ ਸਵਾਰੀ ਹੋਵੇਗੀ ਜੋ ਪ੍ਰਸ਼ੰਸਕਾਂ ਦਾ ਮਨੋਰੰਜਨ ਕਰੇਗੀ। ਕਲਰ ਯੈਲੋ ਪ੍ਰੋਡਕਸ਼ਨ ਅਤੇ ਲਿਟਿਲ ਟਾਊਨ ਫਿਲਮ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਈਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ. ਰਾਏ ਦੀ ਪੇਸ਼ਕਾਰੀ ਹੈ। 'ਫਿਲਮ ਆਈ ਵੇਸਟ' ਅਤੇ 'ਫਿਲਮਗੇਟ ਫਿਲਮਸ' ਵਲੋਂ ਸਹਿ-ਨਿਰਮਿਤ ਇਹ ਫਿਲਮ 12 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: Tumbbad Sohum Shah Anand L Rai Horror Rahi Anil Barve Bollywood Actor

Edited By

Kapil Kumar

Kapil Kumar is News Editor at Jagbani.