FacebookTwitterg+Mail

Box Office : ਵੀਕੈਂਡ 'ਚ 3.25 ਕਰੋੜ ਹੀ ਕਮਾ ਸਕੀ 'ਤੁੰਬਾਡ'

tumbbad
15 October, 2018 03:05:35 PM

ਮੁੰਬਈ (ਬਿਊਰੋ)— ਆਲੋਚਕਾਂ ਤੇ ਦਰਸ਼ਕਾਂ ਵਲੋਂ ਪ੍ਰਸ਼ੰਸਾਯੋਗ 'ਤੁੰਬਾਡ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 65 ਲੱਖ ਰੁਪਏ, ਦੂਜੇ ਦਿਨ ਸ਼ਨੀਵਾਰ 1.15 ਕਰੋੜ ਅਤੇ ਤੀਜੇ ਦਿਨ 14.5 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਚ 3.25 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕਰਦੇ ਹਨ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਜ਼ਬਰਦਸਤ ਪ੍ਰਤੀਕਿਰਿਆ ਹਾਸਲ ਹੋ ਰਹੀ ਹੈ ਅਤੇ ਫਿਲਮ ਨੇ ਮੁੱਖ ਅਭਿਨੇਤਾ ਸੋਹਮ ਸ਼ਾਹ ਨੇ 'ਤਲਵਾਰ' ਤੋਂ ਬਾਅਦ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਕਲਪਨਾ, ਐਕਸ਼ਨ ਅਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ 'ਤੁੰਬਾਡ' ਇਕ ਦਿਲਚਸਪ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਹੋਵੇਗੀ ਜੋ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਮਨੁੱਖ ਦੇ ਲਾਲਚੀ ਸਖਸ਼ੀਅਤ 'ਤੇ ਸਵਾਲੇ ਚੁੱਕਦੀ ਨਜ਼ਰ ਆਵੇਗੀ।

ਫਿਲਮ ਦੇ ਟਰੇਲਰ ਨੇ ਪੁਰਾਣੀਆਂ ਕਥਾਵਾਂ ਤੇ ਡਰ ਦੇ ਇਕ ਮਜ਼ੇਦਾਰ ਮਿਸ਼ਰਣ ਨਾਲ ਪ੍ਰਸ਼ੰਸਕਾਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ। ਕਲਰ ਯੈਲੋ ਪ੍ਰੋਡਕਸ਼ਨ ਅਤੇ ਲਿਟਿਲ ਟਾਊਨ ਫਿਲਮਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ ਰਾਏ ਦੀ ਪੇਸ਼ਕਾਰੀ ਹੈ। 'ਫਿਲਮ ਆਈ ਵੇਸਟ' ਅਤੇ 'ਫਿਲਮਗੇਟ ਫਿਲਮ' ਵਲੋਂ ਸਹਿ-ਨਿਰਮਿਤ 'ਤੁੰਬਾਡ' ਸਿਨੇਮਾਘਰਾਂ 'ਚ ਧੂੰਮਾਂ ਪਾ ਰਹੀ ਹੈ।


Tags: Sohum Shah Tumbbad Aanand L Rai Ajay Atul Box Office Bollywood Actor

Edited By

Kapil Kumar

Kapil Kumar is News Editor at Jagbani.