FacebookTwitterg+Mail

Box Office : ਪਹਿਲੇ ਹਫਤੇ 'ਚ 5.85 ਕਰੋੜ ਹੀ ਕਮਾ ਸਕੀ 'ਤੁੰਬਾਡ'

tumbbad
20 October, 2018 04:25:03 PM

ਮੁੰਬਈ (ਬਿਊਰੋ)— ਸਸਪੈਂਸ ਤੇ ਡਰ ਨਾਲ ਭਰਪੂਰ ਫਿਲਮ 'ਤੁੰਬਾਡ' ਨੂੰ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ 'ਚ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਤੁਹਾਨੂੰ ਦੱਸ ਦੇਈਏ ਰਿਲੀਜ਼ ਦੇ ਪਹਿਲੇ ਦਿਨ 65 ਲੱਖ ਰੁਪਏ, ਦੂਜੇ ਦਿਨ ਸ਼ਨੀਵਾਰ 1.15 ਕਰੋੜ, ਤੀਜੇ ਦਿਨ 14.5 ਕਰੋੜ, ਚੌਥੇ ਦਿਨ ਸੋਮਵਾਰ 70 ਲੱਖ, 5ਵੇਂ ਦਿਨ ਮੰਗਲਵਾਰ 72 ਲੱਖ, 6ਵੇਂ ਦਿਨ ਬੁੱਧਵਾਰ 72 ਲੱਖ ਅਤੇ 7ਵੇਂ ਦਿਨ ਵੀਰਵਾਰ 46 ਲੱਖ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਹਫਤੇ 'ਚ 5.85 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕਰਦੇ ਹਨ।

ਕਲਪਨਾ, ਐਕਸ਼ਨ ਅਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ 'ਤੁੰਬਾਡ' ਇਕ ਦਿਲਚਸਪ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਹੋਵੇਗੀ ਜੋ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਮਨੁੱਖ ਦੀ ਲਾਲਚੀ ਸਖਸ਼ੀਅਤ 'ਤੇ ਸਵਾਲੇ ਚੁੱਕਦੀ ਨਜ਼ਰ ਆਵੇਗੀ। ਫਿਲਮ ਦੇ ਟਰੇਲਰ ਨੇ ਪੁਰਾਣੀਆਂ ਕਥਾਵਾਂ ਤੇ ਡਰ ਦੇ ਇਕ ਮਜ਼ੇਦਾਰ ਮਿਸ਼ਰਣ ਨਾਲ ਪ੍ਰਸ਼ੰਸਕਾਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ। ਕਲਰ ਯੈਲੋ ਪ੍ਰੋਡਕਸ਼ਨ ਅਤੇ ਲਿਟਿਲ ਟਾਊਨ ਫਿਲਮਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ ਰਾਏ ਦੀ ਪੇਸ਼ਕਾਰੀ ਹੈ।


Tags: Sohum Shah Tumbbad Aanand L Rai Ajay Atul Box Office Bollywood Actor

Edited By

Kapil Kumar

Kapil Kumar is News Editor at Jagbani.