FacebookTwitterg+Mail

'ਤੁੰਬਾਡ' ਲਈ ਅਨੁਭਵੀ ਟੈਕਨੀਸ਼ੀਅਨਾਂ ਦੇ ਇਕ ਸਮੂਹ ਨੂੰ ਟੀਮ 'ਚ ਕੀਤਾ ਗਿਆ ਸ਼ਾਮਲ

tumbbad anand l rai
03 October, 2018 01:41:55 PM

ਮੁੰਬਈ(ਬਿਊਰੋ)— ਅਨੁਭਵੀ ਟੈਕਨੀਸ਼ੀਅਨ ਦੇ ਇਕ ਦਲ ਨੂੰ 'ਤੁੰਬਾਡ' ਫਿਲਮ ਨਾਲ ਜੋੜਿਆ ਗਿਆ ਹੈ। ਇਨ੍ਹਾਂ ਹੀ ਨਹੀਂ ਅਨੁਭਵੀ ਟੈਕਨੀਸ਼ੀਅਨ ਬੀਤੇ ਦਿਨੀਂ ਆਪਣਾ ਕੰਮ ਦਾ ਡੰਕਾ ਵਜਾ ਚੁੱਕੇ ਹਨ। ਜੋਸਪਰ ਕਿੱਡ (ਸੰਗੀਤਕਾਰ) ਜਿਨ੍ਹਾਂ ਨੇ ਹਿਟਮੈਨ ਸ਼੍ਰੀਖਲਾ ਲਈ ਰਚਨਾ ਕੀਤੀ ਹੈ ਤੋਂ ਲੈ ਕੇ ਸ਼ਾਨ ਵ੍ਹੀਲਨ ਅਤੇ ਅੰਤਰਰਾਸ਼ਟਰੀ ਸੰਗੀਤ ਕਲਾਕਾਰ, ਸੰਯੁਕਤਾ ਕਾਜਾ ਨਾਲ ਅਜੈ-ਅਤੁਲ ਨਾਲ ਮਿਤੇਸ਼ ਤੱਕ, ਆਦੇਸ਼ ਨਾਲ ਸਮ੍ਰਿਤੀ ਤੇ ਸਚਿਨ (ਕਾਸਟਿਊਮ) ਤੱਕ ਅਤੇ ਰਾਕੇਸ਼ ਤੇ ਨਿਤਿਨ (ਪ੍ਰਡੋਕਸ਼ਨ ਡਿਜ਼ਾਈਨ) ਨੂੰ ਇਸ ਅਦਭੁਤ ਫਿਲਮ ਨੂੰ ਹੋਰ ਵੀ ਜ਼ਿਆਦਾ ਸ਼ਾਨਦਾਰ ਲਈ ਫਿਲਮ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਨਿਰਮਾਤਾ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਇਸ ਵਿਸ਼ਾਲ ਫਿਲਮ ਲਈ ਵਧੀਆ ਟੀਮ ਦੀ ਚੋਣ ਕੀਤੀ ਗਈ ਸੀ। ਹਰੇਕ ਅਨੁਭਵ ਨੂੰ ਫਿਲਮ ਜੋੜਿਆ ਗਿਆ ਤਾਂ ਕਿ ਇਹ ਨਿਸਚਿਤ ਕੀਤਾ ਜਾ ਸਕੇ ਕਿ ਫਿਲਮ ਨੂੰ ਨਿਰਮਾਤਾਵਾਂ ਦੀਆਂ ਯੋਜਨਾਵਾਂ ਦੇ ਤਹਿਤ ਹੀ ਪੇਸ਼ ਕੀਤਾ ਜਾ ਸਕੇ। ਇਨ੍ਹਾਂ ਸਾਰਿਆਂ ਮਸ਼ਹੂਰ ਸਿਤਾਰਿਆਂ ਨੂੰ ਇਕੱਠੇ ਲਿਆਉਣਾ ਕੋਈ ਸੋਖਾ ਕੰਮ ਨਹੀਂ ਸੀ। ਹਾਲ ਹੀ 'ਚ ਰਿਲੀਜ਼ ਕੀਤੇ ਗਏ ਟਰੇਲਰ ਤੋਂ ਇਹ ਸਾਫ ਪਤਾ ਲੱਗ ਰਿਹਾ ਹੈ ਕਿ ਫਿਲਮ 'ਚ ਹਰ ਚੀਜ 'ਤੇ ਬਰੀਕੀ ਨਾਲ ਧਿਆਨ ਦਿੱਤਾ ਗਿਆ ਹੈ। ਕਲਪਨਾ, ਐਕਸ਼ਨ ਅਤੇ ਡਰ ਦੀ ਝਲਕ ਨਾਲ ਆਨੰਦ. ਐੱਲ. ਰਾਏ ਦੀ 'ਤੁੰਬਾਡ' ਇਕ ਰੋਮਾਂਚਕਾਰੀ ਰੋਲਰ ਕਾਸਟਰ ਵਾਂਗ ਹੋਵੇਗੀ, ਜੋ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਲੋਕਾਂ ਦੇ ਲਾਲਚੀ ਵਿਅਕਤੀਤਵ 'ਤੇ ਸਵਾਲ ਉੱਠਉਂਦੀ ਨਜ਼ਰ ਆਵੇਗੀ।

Punjabi Bollywood Tadka
ਦਮਦਾਰ ਟੀਜ਼ਰ ਤੋਂ ਬਾਅਦ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ ਨੇ ਪੁਰਾਣੀਆਂ ਕਥਾਵਾਂ ਤੇ ਡਰ ਦੇ ਇਕ ਮਜ਼ੇਦਾਰ ਮਿਸ਼ਰਣ ਨਾਲ ਦਰਸ਼ਕਾਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ। ਕਲਪਨਾ, ਐਕਸ਼ਨ ਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ 'ਤੁੰਬਾਡ' ਇਕ ਰੋਮਾਂਚਕਾਰੀ ਰੋਲਰ ਕਾਸਟਰ ਸਵਾਰੀ ਵਾਂਗ ਹੋਵੇਗੀ। ਵਿਜ਼ੂਅਲੀ ਅਦਭੁੱਤ ਫਿਲਮ ਹੋਣ ਕਾਰਨ 'ਤੁੰਬਾਡ' ਰਿਲੀਜ਼ ਤੋਂ ਪਹਿਲਾਂ ਹੀ ਤਾਰੀਫ ਦਾ ਪਾਤਰ ਬਣੀ ਹੋਈ ਹੈ। ਸੋਹਮ ਸ਼ਾਹ ਦੀ ਇਹ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 6 ਸਾਲ ਦੀ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਰਹੀ ਹੈ, ਜਦਕਿ ਆਨੰਦ ਐੱਲ. ਰਾਏ ਨੇ ਫਿਲਮ ਨੂੰ ਵਧੀਆ ਢੰਗ ਨਾਲ ਦਰਸਾਇਆ ਹੈ। ਕਲਰ ਯੈਲੋ ਪ੍ਰੋਡਕਸ਼ਨਜ਼ ਤੇ ਲਿਟਿਲ ਟਾਊਨ ਫਿਲਮਜ਼ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਇਰੋਜ਼ ਇੰਟਰਨੈਸ਼ਨਲ ਤੇ ਆਨੰਦ ਐੱਲ. ਰਾਏ ਦੀ ਪੇਸ਼ਕਸ਼ ਹੈ। 'ਫਿਲਮ ਆਈ ਵੈਸਟ' ਤੇ 'ਫਿਲਮਗੇਟ ਫਿਲਮਜ਼' ਵਲੋਂ ਸਹਿ-ਨਿਰਮਿਤ 'ਤੁੰਬਾਡ' 12 ਅਕਤੂਬਰ 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Tumbbad Anand L Rai Sohum Shah Mitesh Shah Adesh Prasad Rahi Anil Barve Anand Gandhi Bollywood Movie

Edited By

Sunita

Sunita is News Editor at Jagbani.