FacebookTwitterg+Mail

'ਤੁਮਬਾਦ' ਦਾ ਡਰਾਉਣਾ ਟੀਜ਼ਰ ਰਿਲੀਜ਼, ਲੋਕਾਂ ਦੇ ਰੌਂਗਟੇ ਕੀਤੇ ਖੜ੍ਹੇ

tumbbad official teaser
21 August, 2018 04:42:06 PM

ਹੈਦਰਾਬਾਦ(ਬਿਊਰੋ)— ਨਿਰਦੇਸ਼ਕ ਆਨੰਦ. ਐੱਲ. ਰਾਏ. ਦੀ ਆਉਣ ਵਾਲੀ ਫਿਲਮ 'ਤੁਮਬਾਦ' ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦੇਖ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਰਹੇ ਹਨ। ਬੀਤੇ ਦਿਨੀਂ 'ਤੁਮਬਾਦ' ਦਾ ਇਕ ਡਰਾਉਣਾ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਨੇ ਟੀਜ਼ਰ ਪ੍ਰਤੀ ਲੋਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਸੀ। ਘਬਰਾਓ ਨਾ ਫਿਲਮ ਦੇ ਨਿਰਮਾਤਾ ਤੁਹਾਨੂੰ ਡਰਾ ਨਹੀਂ ਰਹੇ ਹਨ ਸਗੋਂ 'ਤੁਮਬਾਦ' ਲਈ ਤਿਆਰ ਕਰ ਰਹੇ ਹਨ। ਖਜ਼ਾਨੇ ਦੀ ਖੋਜ 'ਚ ਨਿਕਲੇ 'ਤੁਮਬਾਦ' ਦੇ ਡਰਾਉਣੇ ਟੀਜ਼ਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਇਕ ਵੱਡੇ ਪੈਮਾਨੇ ਦੀ ਫਿਲਮ ਹੈ, ਜਿਸ ਦਾ ਟਰੇਲਰ ਹਿੰਦੀ, ਤਮਿਲ ਅਤੇ ਤੇਲਗੂ 'ਚ ਇਕੱਠਾ ਰਿਲੀਜ਼ ਕੀਤਾ ਗਿਆ ਹੈ।

ਆਨੰਦ. ਐੱਲ. ਰਾਏ. ਦੀ 'ਤੁਮਬਾਦ' ਪੌਰਾਣਿਕ ਕਥਾਵਾਂ ਅਤੇ ਡਰਾਉਣੀ ਕਹਾਣੀ ਦਾ ਦਿਲਚਸਪ ਮਿਸ਼ਰਨ ਹੈ। ਕਲਰ ਯੈਲੋ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁਮਬਾਦ' ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ. ਐੱਲ. ਰਾਏ ਦੀ ਪੇਸ਼ਕਾਰੀ ਹੈ। ਦੱਸ ਦੇਈਏ ਕਿ ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: TumbbadOfficial TeaserSohum ShahAanand L RaiJyoti Malshe Dhundhiraj Prabhakar Jogalekar Anita Date Deepak Damle Ronjini Chakraborty

Edited By

Sunita

Sunita is News Editor at Jagbani.