ਜਲੰਧਰ (ਬਿਊਰੋ)— ਪੰਜਾਬੀ ਗੀਤਾਂ 'ਚ ਹਥਿਆਰਾਂ ਨੂੰ ਅੱਜਕਲ ਜ਼ਿਆਦਾ ਹੀ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਸ ਦਾ ਵਿਰੋਧ ਤਾਂ ਸੋਸ਼ਲ ਮੀਡੀਆ 'ਤੇ ਹੁੰਦਾ ਹੈ ਪਰ ਅਜਿਹੇ ਗੀਤ ਬੰਦ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਬਾਈ ਭੋਲਾ ਯਮਲਾ ਦਾ ਗੀਤ 'ਤੂੰਬੀ ਵਰਸਿਜ਼ ਰਫਲਾਂ' ਰਿਲੀਜ਼ ਹੋਇਆ। ਇਹ ਗੀਤ ਲੱਚਰਤਾ ਤੇ ਹਥਿਆਰਾਂ ਵਾਲੀ ਗਾਇਕੀ 'ਤੇ ਸੱਟ ਮਾਰਦਾ ਹੈ। ਦੱਸਣਯੋਗ ਹੈ ਕਿ ਬਾਈ ਬੋਲਾ ਯਮਲਾ ਸੱਭਿਆਚਾਰਕ ਚੇਤਨਾ ਮੁਹਿੰਮ ਪੰਜਾਬ ਦੇ ਚੇਅਰਮੈਨ ਵੀ ਹਨ।
'ਤੂੰਬੀ ਵਰਸਿਜ਼ ਰਫਲਾਂ' ਗੀਤ ਦੇ ਬੋਲ ਕੁਲਦੀਪ ਬਰਾੜ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਰੋਹਿਤ ਰਿਆਜ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵਿੱਕੀ ਬਾਲੀਵੁੱਡ ਤੇ ਸ਼ੌਂਕੀ ਕੰਬੋਜ ਵਲੋਂ ਬਣਾਈ ਗਈ ਹੈ। ਯੂਟਿਊਬ 'ਤੇ ਗੀਤ 19 ਮਾਰਚ ਨੂੰ ਸੁਰ ਮੀਤ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਬਾਕੀ ਕਲਾਕਾਰਾਂ ਨੂੰ ਵੀ ਅਜਿਹੇ ਗੀਤ ਗਾਉਣ ਦਾ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਪੰਜਾਬ 'ਚ ਸਾਫ-ਸੁਥਰੀ ਗਾਇਕੀ ਨੂੰ ਬਚਾ ਕੇ ਰੱਖਿਆ ਜਾ ਸਕੇ।