ਮੁੰਬਈ (ਬਿਊਰੋ)— ਅਭਿਨੇਤਰੀ ਵਿਦਿਆ ਬਾਲਨ ਦੀ ਇਸੇ ਹਫਤੇ ਰਿਲੀਜ਼ ਹੋਣ ਵਾਲੀ ਫਿਲਮ 'ਤੁਮਹਾਰੀ ਸੁਲੂ' ਦੀ ਸਪੈਸ਼ਲ ਸਕ੍ਰੀਨਿੰਗ ਕਲ ਮੁੰਬਈ 'ਚ ਰੱਖੀ ਗਈ। ਇਸ ਸਕ੍ਰੀਨਿੰਗ 'ਤੇ ਰੇਖਾ, ਸਚਿਨ ਤੇਂਦੁਲਕਰ, ਅੰਜਲੀ, ਪੂਜਾ ਹੇਗੜੇ ਵਰਗੇ ਕਈ ਸਿਤਾਰੇ ਨਜ਼ਰ ਆਏ। ਇਥੇ ਅਭਿਨੇਤਰੀ ਰੇਖਾ ਬੇਹੱਦ ਖੂਬਸੂਰਤ ਅੰਦਾਜ਼ 'ਚ ਪਹੁੰਚੀ। ਵਿਦਿਆ ਨੇ ਜਿਵੇਂ ਹੀ ਰੇਖਾ ਨੂੰ ਦੇਖਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਰੇਖਾ ਨੇ ਵੀ ਵਿਦਿਆ ਨੂੰ ਘੁਟ ਕੇ ਗਲੇ ਲਗਾ ਲਿਆ। ਇਸ ਤੋਂ ਬਾਅਦ ਦੋਵਾਂ ਅਭਿਨੇਤਰੀਆਂ ਨੇ ਕੈਮਰੇ ਦੇ ਸਾਹਮਣੇ ਰੱਜ ਕੇ ਪੋਜ਼ ਦਿੱਤੇ। ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਇਹ ਫਿਲਮ ਦੇਖਣ ਪਹੁੰਚੇ। ਸਚਿਨ ਪਤਨੀ ਅਜਲੀ ਨਾਲ ਇਥੇ ਪਹੁੰਚੇ ਸਨ। 'ਮੋਹਨਜੋਦਾਰੋ' 'ਚ ਨਜ਼ਰ ਆ ਚੁੱਕੀ ਪੂਜਾ ਹੇਗੜੇ ਵੀ ਇਥੇ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਅਨੁਪਮ ਖੇਰ ਤੇ ਨੇਹਾ ਧੂਪੀਆ ਨੂੰ ਵੀ ਕੈਮਰੇ 'ਚ ਕੈਦ ਕੀਤਾ ਗਿਆ। ਵਿਦਿਆ ਬਾਲਨ ਦੀ ਇਹ ਫਿਲਮ 17 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।