ਮੁੰਬਈ— ਬਾਲੀਵੁੱਡ ਅਭਿਨੇਤਾ ਤੁਸ਼ਾਰ ਕਪੂਰ ਆਪਣੇ ਬੇਟੇ ਲਕਸ਼ਯ ਦਾ ਜਨਮਦਿਨ ਮਨਾ ਰਹੇ ਹਨ। ਲਕਸ਼ਯ ਦਾ ਜਨਮ ਪਿਛਲੇ ਸਾਲ ਸਰੋਗੇਸੀ ਰਾਹੀਂ ਹੋਇਆ ਸੀ। ਤੁਸ਼ਾਰ ਕਪੂਰ ਦੇ ਬੇਟੇ ਦੇ ਪਹਿਲੇ ਜਨਮਦਿਨ 'ਤੇ ਅਸੀਂ ਤੁਹਾਨੂੰ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਨ। ਆਪਣੇ ਪਿਆਰੇ ਬੇਟੇ ਲਕਸ਼ਯ ਦੇ ਜਨਮਦਿਨ 'ਤੇ ਪਿਤਾ ਤੁਸ਼ਾਰ ਨੇ ਕਾਲੇ ਰੰਗ ਦੀ ਜੀਨਜ਼ ਨਾਲ ਨੀਲੀ ਡੈਨਿਮ ਦੀ ਸ਼ਰਟ ਪਹਿਨੀ ਹੋਈ ਸੀ। ਦੱਸਣਯੋਗ ਹੈ ਕਿ ਲਕਸ਼ਯ ਦੇ ਜਨਮ ਲੈਣ ਦੇ 27 ਦਿਨਾਂ ਤੋਂ ਬਾਅਦ ਪਿਤਾ ਤੁਸ਼ਾਰ ਨੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਸੀ। ਜ਼ਿਕਰਯੋਗ ਹੈ ਕਿ ਤੁਸ਼ਾਰ ਕਪੂਰ ਦੇ ਪਿਤਾ ਬਣਨ 'ਤੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਤੇ ਤੁਸ਼ਾਰ ਦੇ ਪਿਤਾ ਜਤਿੰਦਰ ਨੇ ਖੁਸ਼ੀ ਜਤਾਈ ਸੀ।