FacebookTwitterg+Mail

ਕਾਮੇਡੀ ਨਾਲ ਭਰਪੂਰ 'ਤੂਤਕ ਤੂਤਕ ਤੂਤੀਆ ਦਾ ਟੀਜ਼ਰ ਹੋਇਆ ਰਿਲੀਜ਼

tutuk tutuk tutiya
06 September, 2016 10:14:52 AM
ਮੁੰਬਈ— ਸੋਨੂੰ ਸੂਦ ਦੀ ਫਿਲਮ 'ਤੂਤਕ ਤੂਤਕ ਤੂਤੀਆ' ਦਾ ਟੀਜ਼ਰ ਬੀਤੇ ਦਿਨ ਸੋਮਵਾਰ ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ। ਟੀਜ਼ਰ ਪ੍ਰਭੂਦੇਵਾ ਦੇ ਡਾਂਸ ਅਤੇ ਸੋਨੂੰ ਸੂਦ ਦੇ ਅਣਦੇਖੇ ਰੂਪ ਨਾਲ ਅਨਰਜ਼ੀ ਨਾਲ ਭਰਪੂਰ ਸੀ। ਫਿਲਮ 'ਤੂਤਕ ਤੂਤਕ ਤੂਤੀਆ' ਦੇ ਨਿਰਮਾਤਾਵਾਂ ਨੇ ਫਿਲਮ ਦੇ ਪੋਸਟਰ ਤੋਂ ਪਹਿਲਾਂ ਇਸ ਦਾ ਟੀਜ਼ਰ ਰਿਲੀਜ਼ ਕੀਤਾ ਹੈ।
ਫਿਲਮ ਦੇ ਨਿਰਮਾਤਾ ਭਗਨਾਨੀ ਨੇ ਇਕ ਬਿਆਨ 'ਚ ਕਿਹਾ, 'ਫਿਲਮ ਦਾ ਪ੍ਰਚਾਰ ਭਗਵਾਨ ਗਣੇਸ਼ ਜੀ ਦੇ ਆਸ਼ੀਰਵਾਦ ਨਾਲ ਸ਼ੁਰੂ ਕਰਨ ਨਾਲੋਂ ਹੋਰ ਦਿਨ ਕਿ ਬਿਹਤਰ ਹੋ ਸਕਦਾ ਹੈ। ਕੇਵਲ ਪੋਸਟਰ 'ਚ ਫਿਲਮ ਦੀ ਤਾਕਤ ਨੂੰ ਦਿਖਾਉਣਾ ਅਸੰਭਵ ਸੀ। ਇਸ ਲਈ ਟੀਮ ਨੇ ਟੀਜ਼ਰ ਰਿਲੀਜ਼ ਕੀਤਾ ਹੈ।'
ਵਿਜੈ ਦੀ ਡਾਇਰੈਕਸ਼ਨ 'ਚ ਬਣੀ ਫਿਲਮ 'ਤੂਤਕ ਤੂਤਕ ਤੂਤੀਆ' 'ਚ ਤਮੰਨਾ ਭਾਟੀਆ ਵੀ ਮੁੱਖ ਕਿਰਦਾਰ 'ਚ ਹੈ। ਇਹ ਫਿਲਮ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Tags: ਸੋਨੂੰ ਸੂਦਤਮੰਨਾ ਪ੍ਰਭੂਦੇਵਾSonu Sood tmana prabhudeva