FacebookTwitterg+Mail

ਬਾਲੀਵੁੱਡ 'ਚ ਹਿੱਟ ਹੋ ਰਹੇ ਨੇ ਟੀ. ਵੀ. ਇੰਡਸਟਰੀ ਦੇ ਸਿਤਾਰੇ

tv actors in bollywood
30 August, 2018 05:03:43 PM

ਮੁੰਬਈ (ਬਿਊਰੋ)— ਛੋਟੇ ਪਰਦੇ ਦੇ ਕਈ ਸਿਤਾਰੇ ਟੀ. ਵੀ. 'ਤੇ ਨਾਂ ਕਮਾਉਣ ਤੋਂ ਬਾਅਦ ਹੁਣ ਬਾਲੀਵੁੱਡ ਵੱਲ ਆਪਣਾ ਰੁਖ਼ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਹਰ ਸਾਲ ਕੋਈ ਨਾ ਕੋਈ ਟੀ. ਵੀ. ਸਟਾਰ ਬਾਲੀਵੁੱਡ 'ਚ ਆਪਣਾ ਡੈਬਿਊ ਕਰਦਾ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਰਿਲੀਜ਼ ਹੋਈ ਅਕਸ਼ੇ ਕੁਮਾਰ ਸਟਾਰਰ ਫਿਲਮ 'ਗੋਲਡ' ਨਾਲ ਟੀ. ਵੀ. ਦੀ ਨਾਗਿਨ ਮੌਨੀ ਰਾਏ ਨੇ ਬਾਲੀਵੁੱਡ 'ਚ ਆਪਣਾ ਕਦਮ ਰੱਖਿਆ ਹੈ ਤੇ 100 ਕਰੋੜ ਦੀ ਕਮਾਈ ਦੇ ਨਾਲ ਇਹ ਇਕ ਹਿੱਟ ਫਿਲਮ ਸਾਬਿਤ ਹੋਈ ਹੈ।

ਟੀ. ਵੀ. ਇੰਡਸਟਰੀ ਤੋਂ ਕੁਝ ਹੋਰ ਨਾਂ ਬਾਲੀਵੁੱਡ 'ਚ ਆਪਣਾ ਟੈਲੇਂਟ ਦਿਖਾਉਣ ਲਈ ਤਿਆਰ ਹਨ। ਕ੍ਰਿਤਿਕਾ ਕਾਮਰਾ, ਦੀਪਿਕਾ ਕੱਕੜ, ਰਾਧਿਕਾ ਮਦਾਨ ਤੇ ਕਰਨ ਟੱਕਰ ਵਰਗੇ ਮੰਨੇ-ਪ੍ਰਮੰਨੇ ਨਾਂ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਟੀ. ਵੀ. ਅਭਿਨੇਤਰੀ ਕ੍ਰਿਤਿਕਾ ਕਾਮਰਾ ਫਿਲਮ 'ਮਿੱਤਰੋ' 'ਚ ਜੈਕੀ ਭਗਨਾਨੀ ਨਾਲ ਨਜ਼ਰ ਆਵੇਗੀ। ਬਾਲੀਵੁੱਡ ਦੀ ਇਸ ਫਰੈੱਸ਼ ਜੋੜੀ ਨੂੰ ਹੁਣੇ ਤੋਂ ਹੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਦੋਸਤੀ ਦੀ ਕਹਾਣੀ ਨਾਲ ਕ੍ਰਿਤਿਕਾ ਤੇ ਜੈਕੀ ਵਿਚਾਲੇ ਛੋਟੇ ਸ਼ਹਿਰ ਦੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ।Punjabi Bollywood Tadka

ਉਥੇ ਦੀਪਿਕਾ ਕੱਕੜ ਛੇਤੀ ਹੀ ਰਿਲੀਜ਼ ਹੋਣ ਵਾਲੀ ਫਿਲਮ 'ਪਲਟਨ' ਨਾਲ ਆਪਣਾ ਡੈਬਿਊ ਕਰ ਰਹੀ ਹੈ। ਫਿਲਮਾਂ 'ਚ ਨਵੇਂ ਚਿਹਰੇ ਦਰਸ਼ਕਾਂ ਲਈ ਵੀ ਤਾਜ਼ਗੀ ਲੈ ਕੇ ਆਉਂਦੇ ਹਨ ਤੇ ਜਦੋਂ ਗੱਲ ਉਨ੍ਹਾਂ ਦੇ ਫੇਵਰੇਟ ਟੀ. ਵੀ. ਸਿਤਾਰਿਆਂ ਦੀ ਹੋਵੇ ਤਾਂ ਫਿਲਮ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ।


Tags: TV Actors Bollywood Film Industry Box Office

Edited By

Rahul Singh

Rahul Singh is News Editor at Jagbani.