FacebookTwitterg+Mail

ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹਸਪਤਾਲ 'ਚ ਦਾਖਿਲ, ਫੈਨਜ਼ ਕਰ ਰਹੇ ਨੇ ਠੀਕ ਹੋਣ ਦੀਆਂ ਦੁਆਵਾਂ

tv actress arishfa khan admitted in hospital
29 January, 2020 11:51:24 AM

ਮੁੰਬਈ (ਬਿਊਰੋ) — ਸਟਾਰ ਪਲੱਸ ਦੇ ਸੀਰੀਅਲ 'ਵੀਰਾ' ਨਾਲ ਮਸ਼ਹੂਰ ਹੋਈ ਟੀ. ਵੀ. ਅਦਾਕਾਰਾ ਆਰਿਸ਼ਫਾ ਖਾਨ ਹਸਪਤਾਲ 'ਚ ਦਾਖਿਲ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਖੁਦ ਤਸਵੀਰਾਂ ਪੋਸਟ ਕਰਕੇ ਇਸ ਜਾਣਕਾਰੀ ਦਿੱਤੀ ਹੈ। ਹਾਲਾਂਕਿ ਆਰਿਸ਼ਫਾ ਨੂੰ ਕੀ ਹੋਇਆ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਆਰਿਸ਼ਫਾ ਨੇ ਜਿਹੜੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਉਨ੍ਹਾਂ 'ਚ ਉਸ ਦੇ ਹੱਥ 'ਚ ਡ੍ਰਿਪ ਲੱਗੀ ਹੋਈ ਹੈ। ਉਸ ਦੇ ਹੱਥ 'ਤੇ ਲੱਗੀ ਟੇਪ 'ਤੇ 28 ਜਨਵਰੀ ਦੀ ਤਾਰੀਖ ਲਿਖੀ ਹੈ। ਇਸ ਦੇ ਨਾਲ ਹੀ ਆਰਿਸ਼ਫਾ ਨੇ ਆਪਣੀ ਇਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਹਸਪਤਾਲ ਦੇ ਬੈੱਡ 'ਤੇ ਲੰਮੇ ਪਈ ਨਜ਼ਰ ਆ ਰਹੀ ਹੈ ਤੇ ਕੰਬਲ ਨਾਲ ਮੂੰਹ ਢੱਕਿਆ ਹੋਇਆ ਹੈ। 18 ਸਾਲ ਆਰਿਸ਼ਫਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਹ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ, ''ਮੇਰੇ ਲਈ ਦੁਆਵਾਂ ਕਰੋ।''
Punjabi Bollywood Tadka
ਦੱਸ ਦਈਏ ਕਿ ਜਿਵੇਂ ਹੀ ਫੈਨਜ਼ ਨੂੰ ਆਰਿਸ਼ਫਾ ਦੇ ਬੀਮਾਰ ਹੋਣ ਦੀ ਖਬਰ ਮਿਲੀ ਤਾਂ ਉਹ ਪ੍ਰੇਸ਼ਾਨ ਹੋ ਗਏ। ਉਹ ਲਗਾਤਾਰ ਆਰਿਸ਼ਫਾ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ''ਸਾਡੇ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਹੈ। ਤੁਸੀਂ ਜਲਦੀ ਠੀਕ ਹੋ ਜਾਵੋਗੇ।''
Image result for Arishfa Khan
ਦੱਸਣਯੋਗ ਹੈ ਕਿ ਆਰਿਸ਼ਫਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਆਰਟਿਸਟ ਕੀਤੀ ਸੀ। 9 ਸਾਲ ਦੀ ਉਮਰ 'ਚ ਉਸ ਨੇ ਸੀਰੀਅਲ 'ਛਲ' ਨਾਲ ਡੈਬਿਊ ਕੀਤਾ। ਇਸ ਸੀਰੀਅਲ 'ਚ ਆਰਿਸ਼ਫਾ ਨੇ 'ਮੁਸਤਾਵ ਉੱਪਲ' ਦਾ ਰੋਲ ਨਿਭਾਇਆ ਸੀ। ਆਰਿਸ਼ਫਾ ਨੂੰ ਸੀਰੀਅਲ 'ਵੀਰ ਕੀ ਅਰਦਾਸ ਵੀਰਾ' ਨਾਲ ਪਛਾਣ ਮਿਲੀ।


Tags: Tv ActressArishfa KhanAdmittedHospitalਵੀਰਾਆਰਿਸ਼ਫਾ ਖਾਨਹਸਪਤਾਲ

About The Author

sunita

sunita is content editor at Punjab Kesari