FacebookTwitterg+Mail

ਟੀ. ਵੀ. ਦੀ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਪਤੀ ਅਤੇ ਬੱਚਿਆਂ ਦੀ ਇਹ ਕਿਊਟ ਤਸਵੀਰ ਕੀਤੀ ਸ਼ੇਅਰ!

    2/2
29 April, 2017 11:02:26 AM
ਮੁੰਬਈ— ਮਸ਼ਹੂਰ ਟੀ. ਵੀ. ਅਦਾਕਾਰਾ ਕਾਂਚੀ ਕੌਲ ਨੇ ਹਾਲ ਹੀ 'ਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੇ ਪਤੀ ਸ਼ੱਬੀਰ ਅਹਲੂਵਾਲੀਆ ਅਤੇ ਦੋ ਬੇਟੇ ਅਜਾਈ ਅਤੇ ਇਵਾਰ ਦੀ ਹੈ, ਜੋ ਕਿ ਬਹੁਤ ਕਿਊਟ ਅੰਦਾਜ਼ 'ਚ ਕਲਿੱਕ ਕੀਤੀ ਗਈ ਹੈ। ਇਸ ਤਸਵੀਰ 'ਚ ਸੱਬੀਰ ਬੱਚਿਆਂ ਨਾਲ ਕਾਫੀ ਮਸਤੀ ਕਰਦੇ ਦਿਖਾਈ ਦੇ ਰਹੇ ਹਨ, ਇਹ ਹੀ ਨਹੀਂ ਤਸਵੀਰ 'ਚ ਬੱਚਿਆਂ ਅਤੇ ਆਪਣੇ ਪਿਤਾ ਦਾ ਆਪਸੀ ਪਿਆਰ ਨਜ਼ਰ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਾਂਚੀ ਨੇ ਇਸ ਤਸਵੀਰ ਨਾਲ ਇਕ ਪਿਆਰਾ ਕੈਪਸ਼ਨ ਵੀ ਦਿੱਤਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਕਾਂਚੀ ਕੌਲ ਅਤੇ ਸ਼ੱਬੀਰ ਅਹਲੂਵਾਲੀਆ ਟੈਲੀਵਿਯਨ ਦੇ ਬਹੁਤ ਮਸ਼ਹੂਰ ਜੋੜੀ ਹੈ। ਕਾਂਚੀ ਨੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ ਅਤੇ ਉਸ ਦੇ ਪਤੀ ਸ਼ੱਬੀਰ ਹਾਲ ਹੀ 'ਚ ਟੀ. ਵੀ. 'ਤੇ ਚੱਲ ਰਿਹਾ ਸੀਰੀਅਲ 'ਕੁਮਕੁਮ ਭਾਗਿਆ' ਚ ਮੁੱਖ ਕਿਰਦਾਰ 'ਚ ਦਿਖਾਈ ਦਿੱਤੇ ਅਤੇ ਇਸ ਤੋਂ ਇਲਾਵਾ ਉਹ ਕਈ ਫਿਲਮਾਂ 'ਚ ਵੀ ਦਿਖਾਈ ਦੇ ਚੁੱਕੇ ਹਨ।

Tags: Kanchi KaulShabbir Ahluwaliapicturesਕਾਂਚੀ ਕੌਲਸ਼ੱਬੀਰ ਅਹਲੂਵਾਲੀਆਤਸਵੀਰ