FacebookTwitterg+Mail

ਟੀ.ਵੀ. ਅਦਾਕਾਰਾ ਸਮ੍ਰਿਤੀ ਖੰਨਾ ਦੇ ਗੂੰਜੀਆਂ ਕਿਲਕਾਰੀਆਂ, ਦਿੱਤਾ ਧੀ ਨੂੰ ਜਨਮ

tv actress smriti khanna became mother of baby girl
17 April, 2020 11:55:24 AM

ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਵਿਚ 'ਲੌਕ ਡਾਊਨ' ਚੱਲ ਰਿਹਾ ਹੈ। ਇਸ ਦੌਰਾਨ ਇਕ ਖੁਸ਼ੀ ਦੀ ਖ਼ਬਰ ਟੀ. ਵੀ ਜਗਤ ਤੋਂ ਸਾਹਮਣੇ ਆਈ ਹੈ। ਹੀ ਹਾਂ ਬੀਤੇ ਦਿਨੀਂ ਅਦਾਕਾਰਾ ਸਮ੍ਰਿਤੀ ਖੰਨਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸਾਡੀ ਪਰੀ ਆ ਗਈ ਹੈ''। ਉਨ੍ਹਾਂ ਦੀ ਇਸ ਪੋਸਟ 'ਤੇ ਫਿਲਮ ਤੇ ਛੋਟੇ ਪਰਦੇ ਦੇ ਸਿਤਾਰਿਆਂ ਨੇ ਵਧਾਈਆਂ ਦਿੱਤੀਆਂ।

 
 
 
 
 
 
 
 
 
 
 
 
 
 

Our princess has arrived 💗 15.04.2020

A post shared by Smriti Khanna (@smriti_khanna) on Apr 15, 2020 at 9:28am PDT


ਦੱਸ ਦੇਈਏ ਕਿ ਸਮ੍ਰਿਤੀ ਖੰਨਾ ਟੀ.ਵੀ. ਸੀਰੀਅਲ ਦੌਰਾਨ ਗੌਤਮ ਗੁਪਤਾ ਨਾਲ ਪਿਆਰ ਕਰਨ ਲੱਗੇ ਸਨ ਅਤੇ ਦੋਹਾਂ ਨੇ ਸਾਲ 2017 ਵਿਚ ਵਿਆਹ ਕਰਵਾ ਲਿਆ ਸੀ। ਹੁਣ ਦੋਵਾਂ ਦੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਹੋ ਗਿਆ ਹੈ। ਦੋਵੇਂ ਮਾਤਾ-ਪਿਤਾ ਬਣ ਗਏ ਅਤੇ ਉਹ ਕਾਫੀ ਖੁਸ਼ ਹਨ। ਸਮ੍ਰਿਤੀ ਖੰਨਾ ਛੋਟੇ ਪਰਦੇ 'ਤੇ 'ਮੇਰੀ ਆਸ਼ਿਕੀ ਤੁਮਸੇ ਹੀ', 'ਕਸਮ ਤੇਰੇ ਪਿਆਰ ਕੀ' ਅਤੇ 'ਨਾਦਾਨੀਆਂ' ਵਰਗੇ ਕਈ ਟੀ.ਵੀ ਸ਼ੋਅ ਵਿਚ ਨਜ਼ਰ ਆ ਚੁੱਕੇ ਹਨ।    

 
 
 
 
 
 
 
 
 
 
 
 
 
 

Godh bharai 🐣 #godhbharai #indianbabyshower Outfit @asalabusandeep

A post shared by Smriti Khanna (@smriti_khanna) on Mar 4, 2020 at 4:44am PST


Tags: Smriti KhannaBaby GirlInstagramViral PostTV Actress

About The Author

sunita

sunita is content editor at Punjab Kesari