ਮੁੰਬਈ— ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਟੀ.ਵੀ. ਅਦਾਕਾਰਾ ਅੰਕਿਤਾ ਲੋਖੰਡੇ ਹੁਣ ਵੱਖ ਹੋ ਚੁੱਕੇ ਹਨ। ਬ੍ਰੇਕਅੱਪ ਤੋਂ ਬਾਅਦ ਅੰਕਿਤਾ ਨੇ ਬੁੱਧਵਾਰ ਨੂੰ ਕਰਵਾਚੌਥ ਦਾ ਵਰਤ ਰੱਖਿਆ ਅਤੇ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ। ਕਰਵਾਚੌਥ ਦੀਆਂ ਵਧਾਈਆਂ ਦਿੰਦੇ ਹੋਏ ਅੰਕਿਤਾ ਨੇ ਲਿਖਿਆ, ''''
ਜਾਣਕਾਰੀ ਮੁਤਾਬਕ ਇਨ੍ਹਾਂ ਤੋਂ ਇਲਾਵਾ ਸੀਰੀਅਲ 'ਐੱਫ.ਆਈ.ਆਰ' 'ਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਅ ਚੁੱਕੀ ਅਦਾਕਾਰਾ ਕਵਿਤਾ ਕੌਸ਼ਿਕ ਦਾ ਇਸੇ ਸਾਲ ਜੁਲਾਈ ਮਹੀਨੇ 'ਚ ਆਪਣੇ ਤੋਂ ਉਮਰ 'ਚ 9 ਸਾਲ ਵੱਡੇ ਨਵਾਬ ਸ਼ਾਹ ਨਾਲ ਬ੍ਰੇਕਅੱਪ ਹੋਇਆ ਸੀ। ਹੁਣ ਕਵਿਤਾ ਆਪਣੇ ਪੁਰਾਣੇ ਦੋਸਤ ਰੌਣਿਤ ਬਿਸਵਾਸ ਨੂੰ ਡੇਟ ਕਰ ਰਹੀ ਹੈ। ਬੁੱਧਵਾਰ ਨੂੰ ਕਵਿਤਾ ਨੇ ਰੌਣਿਤ ਨਾਲ ਕਰਵਾਚੌਥ ਦੀ ਪੂਜਾ ਕੀਤੀ ਅਤੇ ਇੰਸਟਾਗਰਾਮ 'ਤੇ ਇਕ ਤਸਵੀਰ ਵੀ ਸਾਂਝੀ ਕੀਤੀ। ਇਨ੍ਹਾਂ ਤੋਂ ਇਲਾਵਾ ਦਿਵਯੰਕਾ ਤ੍ਰਿਪਾਠੀ ਨੇ ਵੀ ਆਪਣਾ ਪਹਿਲਾ ਕਰਵਾਚੌਥ ਮਨਾਇਆ। ਇਸ ਸਮਾਗਮ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਸਾਈਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਸਨਾਇਆ ਇਰਾਨੀ, ਅੰਕਿਤਾ ਭਾਰਗਵ, ਹੁਨਰ ਹੇਲ, ਦੀਪਿਕਾ ਸਿੰਘ, ਮਿਹੀਕਾ ਵਰਮਾ, ਪਾਇਲ ਰੋਹਤਗੀ ਨੇ ਵੀ ਕਰਵਾਚੌਥ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।