FacebookTwitterg+Mail

ਟਾਸਕ ਦੌਰਾਨ ਅਰਹਾਨ ਦੇ ਸਿਰ 'ਤੇ ਲੱਗੀ ਸੱਟ, ਗੁੱਸੇ 'ਚ ਬੋਖਲਾਈ ਰਸ਼ਮੀ ਨੇ ਮਾਹਿਰਾ ਨੂੰ ਦਿੱਤਾ ਧੱਕਾ

tv bigg boss 13 rashami desai pushed mahira sharma in the captaincy task
26 December, 2019 01:32:22 PM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਰਹਿਣ ਵਾਲੇ ਲੋਕਾਂ 'ਚ ਪਿਆਰ ਘੱਟ ਤੇ ਗੁੱਸਾ ਜ਼ਿਆਦਾ ਨਜ਼ਰ ਆ ਰਿਹਾ ਹੈ। ਇਸ ਹਫਤੇ ਦਾ ਕੈਪਟੇਂਸੀ ਟਾਸਕ ਮੰਗਲਵਾਰ ਨੂੰ ਸ਼ੁਰੂ ਹੋਇਆ ਪਰ ਸ਼ੁਰੂ ਹੁੰਦੇ ਹੀ ਇਕ ਵਾਰ ਫਿਰ ਤੋਂ ਕੰਮ ਦੇ ਵਿਚਕਾਰ ਘਰਵਾਲਿਆਂ 'ਚ ਲੜਾਈ ਦੇਖਣ ਨੂੰ ਮਿਲੀ। ਕੈਪਟੇਂਸੀ ਦਾ ਦਾਅਵੇਦਾਰ ਬਣਨ ਲਈ ਸਾਈਨਟਿਸਟ ਤੇ ਰੋਬੋਟ ਬਣ ਕੇ ਮੰਗਲ ਗ੍ਰਹਿ 'ਤੇ ਜਾ ਕੇ ਪਾਣੀ ਇਕ ਕੇਨ 'ਚ ਇਕੱਠਾ ਕਰਨਾ ਸੀ। ਇਸ ਦੌਰਾਨ ਮਾਹਿਰਾ ਸ਼ਰਮਾ ਤੇ ਅਰਹਾਨ ਖਾਨ 'ਚ ਨੋਕ-ਝੌਕ ਹੋ ਜਣਦੀ ਹੈ। ਮਾਹਿਰਾ ਖਿਲਾਫ ਰਸ਼ਮੀ ਦੇਸਾਈ ਦਾ ਗੁੱਸਾ ਵੀ ਦੇਖਣ ਨੂੰ ਮਿਲਦਾ ਹੈ। ਟਾਸਕ ਦੌਰਾਨ ਮਾਹਿਰਾ ਅਰਹਾਨ ਨੂੰ ਟਾਰਗੇਟ ਕਰਦੀ ਹੈ। ਦੋਵਾਂ 'ਚ ਖਿੱਚ-ਤੂਹ  ਹੁੰਦੀ ਹੈ। ਇਸੇ ਦੌਰਾਨ ਅਰਹਾਨ ਦੇ ਸਿਰ 'ਤੇ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਰਸ਼ਮੀ ਗੁੱਸੇ 'ਚ ਭੜਕ ਜਾਂਦੀ ਹੈ ਤੇ ਮਾਹਿਰਾ ਨੂੰ ਧੱਕਾ ਦਿੰਦੀ ਨਜ਼ਰ ਆਉਂਦੀ ਹੈ। ਸਾਰੇ ਘਰਵਾਲੇ ਉਸ ਦੇ ਇਸ ਵਿਵਹਾਰ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ ਬਿੱਗ ਬੌਸ ਦੇ ਘਰ 'ਚ ਮੰਗਲ ਗ੍ਰਹਿ ਦਾ ਟਾਸਕ ਚੱਲ ਰਿਹਾ ਹੈ। ਟਾਸਕ 'ਚ ਜਿਥੇ ਸਾਰਿਆਂ ਨੇ ਮਿਲ ਕੇ ਮਾਹਿਰਾ ਸ਼ਰਮਾ ਦੀ ਖੇਡ ਨੂੰ ਵਿਗਾੜਿਆ, ਉਥੇ ਹੀ ਹੁਣ ਮਾਹਿਰਾ ਸਾਰਿਆਂ ਦੀਆਂ ਬੋਤਲਾਂ ਦੇ ਪਾਣੀ ਸੁੱਟ ਰਹੀ ਹੈ। ਮਾਹਿਰਾ ਸ਼ਰਮਾ ਨੇ ਜ਼ਬਰਦਸਤ ਹੰਮਾਮਾ ਮਚਾ ਦਿੱਤਾ ਹੈ।


Tags: Bigg Boss 13Captaincy TaskArhaan KhanInjuredRashami DesaiMahira SharmaVideo ViralInstagramTV Celebrity

About The Author

sunita

sunita is content editor at Punjab Kesari