FacebookTwitterg+Mail

ਮਸ਼ਹੂਰ ਟੀ. ਵੀ. ਅਦਾਕਾਰਾ ਤੇ ਮਾਡਲ ਦੀ ਮੌਤ, ਰਸੋਈ 'ਚੋਂ ਮਿਲੀ ਲਾਸ਼

tv personality and chef jagee john found dead at her home in kerala
24 December, 2019 02:39:28 PM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਟੀ. ਵੀ. ਤੇ ਬਾਲੀਵੁੱਡ ਅਦਾਕਾਰਾ ਸ਼ੇਫ ਜਗੀ ਜੌਨ ਆਪਣੇ ਹੀ ਘਰ 'ਚ ਮ੍ਰਿਤਕ ਮਿਲੀ। ਜਗੀ ਸ਼ੇਫ ਕੇਰਲ ਦੇ ਕੁਰਵਨਕੋਨਮ ਸਥਿਤ ਇਕ ਫਲੈਟ 'ਚ ਆਪਣੀ ਮਾਂ ਨਾਲ ਰਹਿੰਦੀ ਸੀ। ਪੁਲਸ ਨੇ ਦੱਸਿਆ ਕਿ ਅਦਾਕਾਰਾ ਆਪਣੇ ਹੀ ਘਰ 'ਚ ਕਿਚਨ 'ਚ ਮ੍ਰਿਤਕ ਪਾਈ ਗਈ। ਹੁਣ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਦਾਕਾਰਾ ਦੇ ਮੌਤ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ।

ਪੁਲਸ ਦਾ ਕਹਿਣਾ ਹੈ ਕਿ, ''ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮਾਮਲੇ ਨੂੰ ਲੈ ਕੇ ਮੰਗਲਵਾਰ ਯਾਨੀਕਿ ਅੱਜ ਪੁੱਛਗਿੱਛ ਤੇ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਕੇਸ 'ਚ ਜ਼ਿਆਦਾ ਜਾਣਕਾਰੀ ਮਿਲ ਸਕੇਗੀ। ਮੰਨਿਆ ਜਾ ਰਿਹਾ ਹੈ ਕਿ ਜਿਸ ਸਮੇਂ ਅਦਾਕਾਰਾ ਦੀ ਮੌਤ ਹੋਈ ਸੀ, ਉਸੇ ਸਮੇਂ ਉਨ੍ਹਾਂ ਦੀ ਮਾਂ ਵੀ ਘਰ 'ਚ ਹੀ ਮੌਜੂਦ ਸਨ। ਹਾਲਾਂਕਿ ਉਹ ਆਪਣੀ ਧੀ ਦੀ ਮੌਤ ਨਾਲ ਸਦਮੇ 'ਚ ਹਨ ਤੇ ਪੁਲਸ ਦੇ ਸਵਾਲਾਂ ਦਾ ਜਵਾਬ ਦੇਣ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਹਨ।''

ਦੱਸਿਆ ਜਾ ਰਿਹਾ ਹੈ ਕਿ ਜਗੀ ਦੀ ਲਾਸ਼ ਨੂੰ ਉਨ੍ਹਾਂ ਦੇ ਗੁਆਂਢੀ ਨੇ ਦੇਖਿਆ ਸੀ ਕਿਉਂਕਿ ਉਹ ਲੰਬੇ ਸਮੇਂ ਤੋਂ ਉਸ ਦਾ ਫੋਨ ਨਹੀਂ ਚੱਕ ਰਹੀ ਸੀ। ਇਸ ਤੋਂ ਬਾਅਦ ਗੁਆਂਢੀ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ। ਦੱਸ ਦਈਏ ਕਿ ਜਗੀ ਟੀ. ਵੀ. ਚੈਨਲ ਰੋਜ਼ਬਾਊਲ 'ਤੇ 'ਜਗੀਜ਼ ਕੁਕਬੁੱਕ' ਨਾਂ ਨਾਲ ਕੁਕਰੀ ਸ਼ੋਅ ਚਲਾਉਂਦੀ ਸੀ ਤੇ ਬਿਊਟੀ ਤੇ ਪਰਸਨੈਲਿਟੀ ਸ਼ੋਅਜ਼ 'ਚ ਬਤੌਰ ਜੱਜ ਵੀ ਨਜ਼ਰ ਆਈ ਸੀ। ਨਾਲ ਹੀ ਉਹ ਇਕ ਮਸ਼ਹੂਰ ਹੋਸਟ, ਸਿੰਗਰ, ਮਾਡਲ, ਮੋਟੀਵੇਸ਼ਨਲ ਸਪੀਕਰ ਤੇ ਸੈਲੀਬ੍ਰਿਟੀ ਜੱਜ ਸੀ।


Tags: TV PersonalityChef Jagee JohnDeadKeralaCapital Thiruvananthapuram

About The Author

sunita

sunita is content editor at Punjab Kesari