FacebookTwitterg+Mail

'ਸ਼ਕਤੀਮਾਨ' ਨਾਲ ਸ਼ੋਹਰਤ ਹਾਸਿਲ ਕਰਨ ਵਾਲੇ ਇਹ ਅਭਿਨੇਤਾ ਅੱਜ ਇਸ ਕੰਮ 'ਚ ਖੱਟ ਰਹੇ ਵਾਹ-ਵਾਹੀ!

    1/7
09 May, 2017 03:48:48 PM
ਮੁੰਬਈ— ਟੀ. ਵੀ. ਦੇ ਮਸ਼ਹੂਰ ਅਭਿਨੇਤਾ ਮੁਕੇਸ਼ ਖੰਨਾ ਨੇ ਆਪਣੇ ਸੀਰੀਅਲ 'ਸ਼ਕਤੀਮਾਨ' ਨਾਲ ਲੋਕਾਂ ਦੇ ਦਿਲਾਂ 'ਚ ਖੂਬ ਰਾਜ ਕੀਤਾ। ਬੱਚੇ ਤੋਂ ਲੈ ਕੇ ਬੁੱਢਿਆਂ ਤੱਕ ਹਰ ਵਿਅਕਤੀ 'ਸ਼ਕਤੀਮਾਨ' 'ਦਾ ਦੀਵਾਨਾ ਹੋ ਗਏ। ਇਹ ਕਿਰਦਾਰ 90 ਦਹਾਕੇ 'ਚ ਇਸ ਕਦਰ ਮਸ਼ਹੂਰ ਹੋਇਆ ਸੀ ਕਿ ਹਰ ਕੋਈ ਸ਼ਕਤੀਮਾਨ ਦੀ ਲੜਾਈ ਦੇ ਸਟਾਈਲ ਨੂੰ ਕਾਪੀ ਕਰਦੇ ਸਨ, ਪਰ ਕੁਝ ਸਮੇਂ ਬਾਅਦ ਮੁਕੇਸ਼ ਖੰਨਾ ਸਕ੍ਰੀਨ ਅਤੇ ਨਜ਼ਰਾਂ ਤੋਂ ਦੂਰ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਉਹ ਕਿਤੇ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹੋਣਗੇ, ਪਰ ਅੱਜ ਜੋ ਉਹ ਕੰਮ ਕਰ ਰਹੇ ਹਨ ਉਸ ਬਾਰੇ 'ਚ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦੱਸਣਾ ਚਾਹੁੰਦੇ ਹਾਂ ਕਿ ਮੁਕੇਸ਼ ਖੰਨਾ ਐਕਟਿੰਗ ਤੋਂ ਦੂਰ ਨਹੀਂ ਹੋਏ, ਉਹ ਅੱਜ ਦੋ-ਦੋ ਐਕਟਿੰਗ ਸਕੂਲ ਚਲਾ ਰਹੇ ਹਨ। ਇੱਥੇ ਹਰ ਬੱਚੇ ਅਤੇ ਵਿਅਕਤੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜੋ ਅਦਾਕਾਰ ਬਣਨ ਦਾ ਸੁਪਨਾ ਦੇਖਦਾ ਹੈ।
ਮੁਕੇਸ਼ ਖੰਨਾ ਦਾ ਸੁਪਨਾ ਅਤੇ ਵੀ ਕਈ ਐਕਟਿੰਗ ਸਕੂਲ ਖੋਲਣ ਦਾ ਹੈ ਅਤੇ ਇਨ੍ਹਾਂ 'ਚ ਉਨ੍ਹਾਂ ਨੇ 3 ਮਹੀਨੇ ਦਾ ਐਕਟਿੰਗ ਕੋਰਸ ਸ਼ੁਰੂ ਕਰਵਾਇਆ ਹੈ। ਜਿਸ 'ਚੋਂ ਉਨ੍ਹਾਂ ਨੇ ਖੁਦ ਐਕਟਿੰਗ ਦੇ ਗੁਣ ਸਿੱਖੇ।
ਇਕ ਸਮਾਂ ਅਜਿਹਾ ਵੀ ਸੀ, ਜਦੋਂ ਮੁਕੇਸ਼ ਖੰਨਾ ਦਾ ਸਟਾਰਡਮ ਸਾਰਿਆਂ 'ਤੇ ਭਾਰੂ ਹੈ। ਉਨ੍ਹਾਂ ਦੇ ਨਿਭਾਏ ਕਿਰਦਾਰ ਕਾਫੀ ਪ੍ਰਸਿੱਧ ਰਹੇ, ਭਾਵੇਂ ਉਹ ਭੀਸ਼ਮ ਪਿਤਾਮਾ ਦਾ ਕਿਰਦਾਰ ਹੋਵੇ, ਸ਼ਕਤੀਮਾਨ ਦਾ ਜਾਂ ਫਿਰ ਆਰਿਆਮਾਨ..ਹਰ ਕਿਰਦਾਰ 'ਚ ਮੁਕੇਸ਼ ਖੰਨਾ ਨੇ ਜਾਨ ਪਾ ਦਿੱਤੀ।
ਬਲਕਿ ਜਿਵੇਂ ਦਾ ਕਰੇਜ਼ ਲੋਕਾਂ 'ਚ ਮੁਕੇਸ਼ ਖੰਨਾ ਦੇ 'ਸ਼ਕਤੀਮਾਨ' ਦੇ ਕਿਰਦਾਰ ਨੂੰ ਦੇਖਣ ਲਈ ਮਿਲਿਆ। ਉਹ ਕਿਸੇ ਹੋਰ ਲਈ ਨਹੀਂ ਮਿਲਿਆ। ਇਸ ਕਿਰਦਾਰ ਨੇ ਮੁਕੇਸ਼ ਖੰਨਾ ਨੂੰ ਬੇਹੱਦ ਸ਼ੋਹਰਤ ਅਤੇ ਪ੍ਰਸਿੱਧੀ ਦਿੱਤੀ।

Tags: Mukesh KhannaShaktimaanActingstardomਮੁਕੇਸ਼ ਖੰਨਾਸ਼ਕਤੀਮਾਨਐਕਟਿੰਗਸਟਾਰਡਮ