FacebookTwitterg+Mail

ਅਕਸ਼ੈ ਕੁਮਾਰ ਦੇ ਜਾਨਲੇਵਾ ਸਟੰਟ 'ਤੇ ਭੜਕੀ ਟਵਿੰਕਲ ਖੰਨਾ, ਦੇਖੋ ਵੀਡੀਓ

twinkle khanna
07 March, 2019 12:02:24 PM

ਜਲੰਧਰ(ਬਿਊਰੋ)—  ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਹਮੇਸ਼ਾ ਹੀ ਕੁਝ ਨਾ ਕੁਝ ਵੱਖਰਾ ਕਰਨ ਲਈ ਜਾਣੇ ਜਾਂਦੇ ਹਨ। ਪਿਛਲੇ ਦਿਨੀ ਅਕਸ਼ੈ ਕੁਮਾਰ ਨੇ ਇਕ ਵੈੱਬ ਸੀਰੀਜ਼ ਦੇ ਲੌਂਚ ਈਵੈਂਟ 'ਤੇ ਖੁੱਦ ਨੂੰ ਅੱਗ ਲਗਾ ਲਈ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਵ ਹੋ ਰਿਹਾ ਹੈ। ਜਦੋਂ ਇਸ ਖਤਰਨਾਕ ਸਟੰਟ ਦੀ ਖਬਰ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਟਵਿੱਟਰ 'ਤੇ ਹੀ ਅਕਸ਼ੈ ਨੂੰ ਚੰਗੀ ਝਾੜ ਪਾ ਦਿੱਤੀ।


ਉਨ੍ਹਾਂ ਅਕਸ਼ੈ ਕੁਮਾਰ ਦੇ ਇਸ ਖਤਰਨਾਕ ਸਟੰਟ ਦੇ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ,''ਕੀ ਬਕਵਾਸ ਹੈ ! ਮੈਂ ਦੇਖਿਆ ਕਿ ਤੁਸੀਂ ਕਿਵੇਂ ਖੁੱਦ ਨੂੰ ਅੱਗ ਲਗਾਉਣ ਦਾ ਫੈਸਲਾ ਕੀਤਾ, ਤੁਸੀਂ ਘਰ ਆਓ ਜੇਕਰ ਇਸ ਤੋਂ ਬੱਚ ਗਏ ਤਾਂ ਮੈਂ ਤੁਹਾਨੂੰ ਮਾਰ ਦੇਵਾਂਗੀ। ਰੱਬਾ ਮੇਰੀ ਮਦਦ ਕਰ।'' ਇਸ ਟਵੀਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟਵਿੰਕਲ ਖੰਨਾ ਅਕਸ਼ੈ ਕੁਮਾਰ ਦੇ ਇਸ ਸਟੰਟ ਤੋਂ ਕਿੰਨਾਂ ਕੁ ਗੁੱਸਾ ਹੈ।

 
 
 
 
 
 
 
 
 
 
 
 
 
 

And we’re off to a fiery start with @primevideoIn’s THE END (working title)🔥🔥🔥 @abundantiaent

A post shared by Akshay Kumar (@akshaykumar) on Mar 5, 2019 at 7:04am PST


ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਕੇਸਰੀ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਕੇਸਰੀ' 21 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।


Tags: Twinkle Khanna Akshay Kumar Twitter Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.