FacebookTwitterg+Mail

'ਪੈਡਮੈਨ' ਨੂੰ ਪ੍ਰੋਡਿਊਸ ਕਰਨ ਤੋਂ ਬਾਅਦ ਹੁਣ ਇਹ ਹੈ ਟਵਿੰਕਲ ਦਾ ਨਵਾਂ ਸ਼ੌਂਕ

twinkle khanna
05 March, 2018 09:05:41 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਤੇ ਫਿਲਮਕਾਰ ਟਵਿੰਕਲ ਖੰਨਾ ਸਾਲਸਾ ਡਾਂਸ ਸਿੱਖਣਾ ਚਾਹੁੰਦੀ ਹੈ ਤੇ ਫ੍ਰੈਂਚ ਭਾਸ਼ਾ ਬੋਲਣਾ ਚਾਹੁੰਦੀ ਹੈ। ਵੋਗ ਇੰਡੀਆ ਮਾਰਚ-2018 ਦੇ ਐਡੀਸ਼ਨ ਲਈ ਦਿੱਤੀ ਇਕ ਇੰਟਰਵਿਊ 'ਚ ਟਵਿੰਕਲ ਨੇ ਦੱਸਿਆ,''ਮੈਂ ਆਪਣੇ ਦਿਮਾਗ ਦਾ ਖਿਆਲ ਰੱਖਦੀ ਹਾਂ। ਅੰਤ 'ਚ ਮੈਂ ਇਕ ਅਜਿਹੇ ਪੜਾਅ 'ਤੇ ਆਵਾਂਗੀ, ਜਦੋਂ ਮੇਰੀ ਸੁੰਦਰਤਾ ਘੱਟ ਹੋਣ ਲੱਗੇਗੀ ਤੇ ਮੈਨੂੰ ਉਦੋਂ ਤੱਕ ਆਪਣੇ ਦਿਮਾਗ 'ਤੇ ਭਰੋਸਾ ਕਰਨਾ ਹੋਵੇਗਾ, ਜਦੋਂ ਤੱਕ ਮੈਨੂੰ ਅਲਜ਼ਾਈਮਰ ਨਹੀਂ ਹੋ ਜਾਂਦਾ ਤੇ ਫਿਰ ਮੇਰੇ ਕੋਲ ਭਰੋਸਾ ਕਰਨ ਲਈ ਕੁਝ ਨਹੀਂ ਰਹੇਗਾ।'' ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਨੇ ਕਿਹਾ,''ਤੁਹਾਨੂੰ ਨਵੇਂ ਹੁਨਰ ਸਿੱਖਣ ਦੀ ਜ਼ਰੂਰਤ ਹੈ। ਸਾਲਸਾ ਡਾਂਸ ਸਿੱਖਣ ਤੇ ਫ੍ਰੈਂਚ ਭਾਸ਼ਾ ਸਿੱਖਣਾ ਮੇਰੀ ਸੂਚੀ 'ਚ ਹੈ।'' ਟਵਿੰਕਲ 2 ਕਿਤਾਬਾਂ 'ਮਿਸੇਜ ਫਨੀਬੋਨਸ' ਤੇ 'ਦਿ ਲੇਜੰਡ ਆਫ ਲਕਸ਼ਮੀ ਪ੍ਰਸਾਦ' ਲਿਖ ਚੁੱਕੀ ਹੈ। ਟਵਿੰਕਲ ਨੇ ਹਾਲ ਹੀ 'ਚ ਫਿਲਮ 'ਪੈਡਮੈਨ' ਬਣਾਈ ਹੈ।


Tags: Twinkle KhannaAkshay KumarPadmanSalsa DanceSpeaking French

Edited By

Manju

Manju is News Editor at Jagbani.