FacebookTwitterg+Mail

ਪੈਸਿਆਂ ਲਈ ਖੰਭੇ ਨਾਲ ਲਮਕੇ ਅਕਸ਼ੈ ਕੁਮਾਰ ਦਾ ਟਵਿੰਕਲ ਖੰਨਾ ਨੇ ਇੰਝ ਉਡਾਇਆ ਮਜ਼ਾਕ

twinkle khanna akshay kumar instagram video
17 July, 2019 03:18:11 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਆਪਣੇ ਸਟੰਟ ਅਤੇ ਐਕਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੰਦੇ ਹਨ। ਹਾਲ ਹੀ 'ਚ ਅਕਸ਼ੈ ਕੁਮਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਵੀਡੀਓ 'ਚ ਅਕਸ਼ੈ ਕੁਮਾਰ 100 ਪਾਊਂਡ ਲਈ ਖੰਭੇ ਨਾਲ ਲਮਕੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਟਵਿੰਕਲ ਖੰਨਾ ਦੇ ਇਸ ਪੋਸਟ 'ਤੇ ਫੈਨਜ਼ ਖੂਬ ਕੁਮੈਂਟ ਕਰ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਕੀ ਅਕਸ਼ੈ ਇਸ ਚੈਲੇਂਜ ਨੂੰ ਪੂਰਾ ਕਰ ਸਕੇ।

ਟਵਿੰਕਲ ਨੇ ਅਕਸ਼ੈ ਕੁਮਾਰ ਦੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਫੀ ਮਜ਼ੇਦਾਰ ਕੈਪਸ਼ਨ ਲਿਖਿਆ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਐਕਟਰ ਅਕਸ਼ੈ ਕੁਮਾਰ ਦੇ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਟਵਿੰਕਲ ਖੰਨਾ ਨੇ ਲਿਖਿਆ,''ਇੱਥੇ ਲਮਕੇ ਹੋਏ ਹਨ। ਫੋਰਬਸ 100 ਲਿਸਟ 'ਚ ਨਾਮ ਦਰਜ ਕਰਵਾ ਕੇ ਖੁਸ਼ ਨਹੀਂ ਹਨ। ਇੱਥੇ ਵੀ ਇਹ ਜਲਦ ਤੋਂ ਜਲਦ 100 ਪਾਊਂਡ ਕਮਾਉਣਾ ਚਾਹੁੰਦੇ ਹਨ।'' ਦੱਸ ਦੇਈਏ ਕਿ ਹਾਲ ਹੀ 'ਚ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਸੈਲੇਬ੍ਰਿਟੀਜ ਦੀ ਫੋਰਬਸ 100 ਲਿਸਟ 'ਚ ਬਾਲੀਵੁੱਡ 'ਚੋਂ ਸਿਰਫ ਅਕਸ਼ੈ ਕੁਮਾਰ ਦਾ ਨਾਮ ਸ਼ਾਮਿਲ ਹੋਇਆ ਹੈ।


Tags: Twinkle KhannaAkshay KumarInstagramVideo Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari