FacebookTwitterg+Mail

ਦਿਲਚਸਪ ਹੈ ਟਵਿੰਕਲ ਤੇ ਅਕਸ਼ੈ ਦੀ ਪਹਿਲੀ ਮੁਲਾਕਾਤ, ਇੰਝ ਸ਼ੁਰੂ ਹੋਈ ਸੀ ਲਵਸਟੋਰੀ

twinkle khanna birthday
29 December, 2019 10:59:29 AM

ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਰਹੇ ਰਾਜੇਸ਼ ਖੰਨਾ ਦੀ ਧੀ ਟਵਿੰਕਲ ਖੰਨਾ ਅੱਜ ਆਪਣਾ 46ਵਾਂ (29 ਦਸੰਬਰ, 1973) ਜਨਮਦਿਨ ਮਨਾ ਰਹੀ ਹੈ। ਟਵਿਕਲ ਆਪਣਾ ਜਨਮਦਿਨ ਪਿਤਾ ਰਾਜੇਸ਼ ਖੰਨਾ ਨਾਲ ਹੀ ਸ਼ੇਅਰ ਕਰਦੀ ਹੈ ਕਿਉਂਕਿ ਅੱਜ ਦੇ ਦਿਨ ਉਨ੍ਹਾਂ ਦੇ ਪਿਤਾ ਦਾ ਜਨਮਦਿਨ ਵੀ ਹੈ। ਟਵਿੰਕਲ ਬਿਹਤਰੀਨ ਅਦਾਕਾਰਾ ਹੀ ਨਹੀਂ ਬਲਕਿ ਇਕ ਲੇਖਿਕਾ ਅਤੇ ਇੰਟੀਰੀਅਰ ਡਿਜ਼ਾਈਨਰ ਵੀ ਹੈ। ਅੱਜ ਅਸੀਂ ਉਨ੍ਹਾਂ ਦੇ ਜਨਮਦਿਨ ਮੌਕੇ ਜੀਵਣ ਨਾਲ ਜੁੜੀਆਂ ਕਈ ਗੱਲਾਂ ਦੱਸਣ ਜਾ ਰਹੇ ਹਾਂ।

Punjabi Bollywood Tadka

ਟਵਿੰਕਲ ਨੇ ਸਾਲ 1995 'ਚ ਫਿਲਮ 'ਬਰਸਾਤ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਲਈ ਉਸਨੂੰ ਫਿਲਮਫੇਅਰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਉਹ ਕਰੀਬ 14 ਫਿਲਮਾਂ 'ਚ ਨਜ਼ਰ ਆਈ ਪਰ ਉਨ੍ਹਾਂ 'ਚੋਂ ਇਕ ਹੀ ਹਿੱਟ ਰਹੀ। ਸਾਲ 2001 'ਚ ਆਪਣੀ ਆਖਰੀ ਫਿਲਮ 'ਲਵ ਕੇ ਲਿਏ ਕੁਝ ਭੀ ਕਰੇਗਾ' 'ਚ ਦਿਖਾਈ ਦਿੱਤੀ ਅਤੇ ਉਹ ਵੀ ਫਲਾਪ ਰਹੀ ਸੀ। ਇਸ ਤੋਂ ਬਾਅਦ ਟਵਿੰਕਲ ਨੇ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨਾਲ ਵਿਆਹ ਕਰਵਾ ਲਿਆ ਅਤੇ ਬਾਲੀਵੁੱਡ 'ਚੋਂ ਵਿਦਾਈ ਲੈ ਲਈ ਸੀ।

Punjabi Bollywood Tadka

ਇਕ ਇੰਟਰਵਿਊ ਦੌਰਾਨ ਅਕਸ਼ੈ ਨੇ ਦੱਸਿਆ ਸੀ ਟਵਿੰਕਲ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਫਿਲਮਫੇਅਰ ਦੇ ਫੋਟੋਸ਼ੂਟ ਦੌਰਾਨ ਹੋਈ ਸੀ। ਅਕਸ਼ੈ ਨੂੰ ਟਵਿੰਕਲ ਪਹਿਲੀ ਨਜ਼ਰ 'ਚ ਹੀ ਪਸੰਦ ਆ ਗਈ ਸੀ। ਫਿਲਮ 'ਇੰਟਰਨੈਸ਼ਨਲ ਖਿਲਾੜੀ' ਦੀ ਸ਼ੂਟਿੰਗ ਦੌਰਾਨ ਦੋਵਾਂ 'ਚ ਪਿਆਰ ਹੋ ਗਿਆ। ਇੰਟਰਵਿਊ ਦੌਰਾਨ ਟਵਿੰਕਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਅਕਸ਼ੈ ਨੂੰ ਡੇਟ ਕਰਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਉਹ ਇਕ ਲੰਬੇ ਰਿਲੇਸ਼ਨਸ਼ਿੱਪ 'ਚ ਬਾਹਰ ਨਿਕਲੀ ਸੀ ਅਤੇ ਕਿਸੇ ਨਾਲ ਕੁਝ ਦਿਨਾਂ ਲਈ ਇੰਜੁਆਏ ਕਰਨਾ ਚਾਹੁੰਦੀ ਸੀ।

Punjabi Bollywood Tadka

ਜਦੋਂ ਅਕਸ਼ੈ ਨੇ ਟਵਿੰਕਲ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਤਾਂ ਟਵਿੰਕਲ ਦੀ ਫਿਲਮ 'ਮੇਲਾ' ਆਉਣ ਵਾਲੀ ਸੀ। ਟਵਿੰਕਲ ਨੇ ਅਕਸ਼ੈ ਨੂੰ ਕਿਹਾ ਸੀ ਕਿ ਜੇਕਰ ਫਿਲਮ ਫਲਾਪ ਹੋਈ ਤਾਂ ਉਹ ਉਨ੍ਹਾਂ ਨਾਲ ਵਿਆਹ ਕਰ ਲਵੇਗੀ। ਫਿਲਮ ਫਲਾਪ ਹੋ ਗਈ ਅਤੇ ਉਨ੍ਹਾਂ ਅਕਸ਼ੈ ਨੂੰ ਹਾਂ ਕਰ ਦਿੱਤੀ।

Punjabi Bollywood Tadka
ਇਸ ਤੋਂ ਬਾਅਦ ਸਾਲ 2001 'ਚ ਹੀ ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਬੱਚੇ ਆਰਵ ਕੁਮਾਰ ਅਤੇ ਨਿਤਾਰਾ ਕੁਮਾਰ ਹੈ।

Punjabi Bollywood Tadka

Punjabi Bollywood Tadka


Tags: Twinkle KhannaHappy BirthdayBarsaatMelaBaadshahJaanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari