ਮੁੰਬਈ(ਬਿਊਰੋ)- ਟਵਿੰਕਲ ਖੰਨਾ ਲਾਕਡਾਊਨ 'ਚ ਆਪਣੇ ਬੱਚਿਆਂ ਨਾਲ ਸਮਾਂ ਬਿਤਾ ਰਹੀ ਹੈ। ਹੁਣ ਉਨ੍ਹਾਂ ਨੇ ਆਪਣੀ ਸੱਤ ਸਾਲ ਦੀ ਧੀ ਨਿਤਾਰਾ ਨਾਲ ਮੇਕਓਵਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ 'ਤੇ ਖੁਦ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਟਵਿੰਕਲ ਨੇ ਲਿਖਿਆ, ‘‘ਨਿਤਾਰਾ ਨੇ ਮੇਰਾ ਵਧੀਆ ਮੇਕਓਵਰ ਕੀਤਾ ਹੈ।’’ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਨਿਤਾਰਾ ਦੇ ਕੌਸ਼ਲ ਤੋਂ ਪ੍ਰਭਾਵਿਤ ਲੱਗ ਰਹੇ ਹਨ। ਉਨ੍ਹਾਂ ਨੇ ਲਿਖਿਆ,‘‘ਘੱਟ ਤੋਂ ਘੱਟ ਇਹ ਇਕ ਫ੍ਰੀ ਮੇਕਓਵਰ ਹੈ। ਰੰਗ ਅਕਸਰ ਸਭ ਕੁਝ ਚਮਕਾ ਦਿੰਦੇ ਹਨ।’’
ਉਥੇ ਮੀਰਾ ਰਾਜਪੂਤ ਨੇ ਵੀ ਘਰ ਵਿਚ ਧੀ ਨਾਲ ਪਾਰਲਰ ਸੈਸ਼ਨ ਦਾ ਮਜ਼ਾ ਲਿਆ ਹੈ। ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਦੀ ਤਿੰਨ ਸਾਲ ਦੀ ਧੀ ਮੀਸ਼ਾ ਨੇ ਇਕ ਬਿਊਟੀਸ਼ੀਅਨ ਦੀ ਭੂਮਿਕਾ ਨਿਭਾਉਂਦੇ ਹੋਏ ਘਰ 'ਚ ਮਾਂ ਦੇ ਨਾਲ ਇਕ ਪਾਰਲਰ ਸੈਸ਼ਨ ਕੀਤਾ। ਮੀਸ਼ਾ ਉਨ੍ਹਾਂ ਦੇ ਵਾਲਾਂ 'ਚ ਕੰਘੀ ਕਰਦੀ ਨਜ਼ਰ ਆ ਰਹੀ ਹੈ। ਮੀਰਾ ਨੇ ਇਸ ਦੀ ਝਲਕ ਆਪਣੇ ਇੰਸਟਾਗ੍ਰਾਮ 'ਤੇ ਪੇਸ਼ ਕੀਤੀ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਲਾਸ ਏਂਜਲਸ 'ਚ ਭਤੀਜੀ ਸਕਾਈ ਕ੍ਰਿਸ਼ਣਾ ਕੋਲੋਂ ਇਕ ਮੇਕਓਵਰ ਮਿਲਿਆ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਉਸ ਨਾਲ ਆਪਣੇ ਮੇਕਅੱਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਪ੍ਰਿਅੰਕਾ ਨੇ ਕੈਮਰੇ ਲਈ ਲਿਪਸਟਿਕ ਅਤੇ ਅੱਖਾਂ ਦੇ ਮੇਕਅਪ ਨਾਲ ਪੋਜ਼ ਦਿੱਤੇ।

ਇਹ ਵੀ ਪੜ੍ਹੋ: ਜਦੋਂ ਤਾਪਸੀ ਪਨੂੰ ਨੇ ਆਪਣੀਆਂ ਭੈਣਾਂ ਕੋਲੋਂ ਧੱਕੇ ਨਾਲ ਬੰਨਵਾਈ ਸੀ ‘ਰੱਖੜੀ’