ਮੁੰਬਈ(ਬਿਊਰੋ)- ਹਾਲ ਹੀ ਵਿਚ ਡਿੰਪਲ ਕਪਾਡੀਆ ਦੀ ਮਾਂ ਦਾ ਦਿਹਾਂਤ ਹੋਇਆ, ਇਸ ਸਭ ਦੇ ਚਲਦੇ ਟਵਿੰਕਲ ਖੰਨਾ ਨੇ ਉਨ੍ਹਾਂ ਦੀ ਯਾਦ ਵਿਚ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਟਵਿੰਕਲ ਖੰਨਾ ਤੇ ਬੇੱਟੀ ਕਪਾਡੀਆ ਬੁਣਾਈ ਕਰਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਕੇ ਹੋਏ ਟਵਿੰਕਲ ਨੇ ਆਪਣੀ ਨਾਨੀ ਨੂੰ ਯਾਦ ਕੀਤਾ ਹੈ ਤੇ ਉਨ੍ਹਾਂ ਦੀ ਯਾਦ ਵਿਚ ਹਾਰਟ ਇਮੋਜੀ ਬਣਾਇਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬੇੱਟੀ ਕਪਾਡੀਆ ਨੂੰ ਸਾਹ ਵਿਚ ਤਕਲੀਫ ਹੋਣ ਕਰਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਅਫਸੋਸ ਹਸਪਤਾਲ ਵਿਚ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ।
❤️
A post shared by Twinkle Khanna (@twinklerkhanna) on Dec 4, 2019 at 1:19am PST
ਟਵਿੰਕਲ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਾਲੀਵੁੱਡ ਵਿਚ ਆਪਣਾ ਕਰੀਅਰ 1995 ਵਿਚ ਆਈ ਫਿਲਮ ‘ਬਰਸਾਤ’ ਨਾਲ ਸ਼ੁਰੂ ਕੀਤਾ ਸੀ । ਇਸ ਤੋਂ ਬਾਅਦ ਟਵਿੰਕਲ ਕਈ ਫਿਲਮਾਂ ਵਿਚ ਨਜ਼ਰ ਆਈ। ਕੁਝ ਸਾਲਾਂ ਬਾਅਦ ਉਨ੍ਹਾਂ ਨੇ ਅਦਾਕਾਰੀ ਛੱਡ ਦਿੱਤੀ।