FacebookTwitterg+Mail

ਬਾਥਰੂਮ ’ਚ ਡਿੱਗੀ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

twinkle khanna slips in the bathroom  turns philosopher
01 February, 2020 12:15:26 PM

ਮੁੰਬਈ(ਬਿਊਰੋ)- ਟਵਿੰਕਲ ਖੰਨਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੀ ਨਿੱਜ਼ੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਟਵਿੰਕਲ ਖੰਨਾ ਨੇ ਇਕ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ ਬਾਥਰੂਮ ਵਿਚ ਡਿੱਗ ਗਈ ਅਤੇ ਉਨ੍ਹਾਂ ਨੂੰ ਸੱਟ ਲੱਗੀ ਹੈ। ਟਵਿੰਕਲ ਖੰਨਾ ਨੇ ਆਪਣਾ ਇਹ ਬਾਥਰੂਮ ਐਕਸੀਡੈਂਟ ਫੈਨਜ਼ ਨੂੰ ਕਾਫੀ ਨਟਖਟ ਅੰਦਾਜ਼ ਵਿਚ ਦੱਸਿਆ ਹੈ ਅਤੇ ਇਸ ਦੀ ਤੁਲਨਾ ਪਿਆਰ ਨਾਲ ਕੀਤੀ ਹੈ।


ਟਵਿੰਕਲ ਖੰਨਾ ਲਿਖਦੀ ਹੈ,‘‘ਜੇਕਰ ਤੁਸੀਂ ਸਵੇਰੇ ਬਾਥਰੂਮ ਵਿਚ ਡਿੱਗ ਜਾਓ ਅਤੇ ਜ਼ਖਮੀ ਹੋ ਜਾਓ ਤਾਂ ਇਹ ਸਵੇਰ ਤੁਹਾਡੇ ਲਈ ਯਾਦਗਾਰ ਬਣ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਪਿਆਰ ਵਿਚ ਫਿਸਲ ਜਾਂਦੇ ਹਾਂ, ਉਂਝ ਹੀ ਅੱਜ ਸਵੇਰੇ ਮੈਂ ਮਾਥਰੂਮ ਵਿਚ ਫਿਸਲ ਗਈ। ਦੋਵੇਂ ਹੀ ਚੀਜ਼ਾਂ ਬੇਕਾਰ ਹੁੰਦੀਆਂ ਹਨ ਕਿਉਂਕਿ ਇਹ ਸਾਡੀ ਕਮਰ ਵਿਚ ਦਰਦ ਦਿੰਦੀਆਂ ਹਨ, ਇਸ ਵਧੀਆ ਸਵੇਰੇ ਨੇ ਜੋ ਮੈਨੂੰ ਗਿਫਟ ਦਿੱਤਾ ਹੈ, ਇਸ ਨੂੰ ਮੈਂ ਕਦੇ ਭੁੱਲ ਨਹੀਂ ਸਕਾਂਗੀ। ਅਸੀਂ ਜੀਵਨ ਵਿਚ ਡਿੱਗਦੇ ਹਾਂ, ਉਠਦੇ ਹਾਂ ਅਤੇ ਲੜਖੜਾਉਂਤੇ ਹਾਂ ਪਰ ਹਿੰਮਤ ਕਦੇ ਨਹੀਂ ਹਾਰਦੇ। ਇਹੀ ਜੀਵਨ ਹੈ।’’


ਦੱਸ ਦੇਈਏ ਕਿ ਟਵਿੰਕਲ ਖੰਨਾ ਨੇ ਆਪਣਾ ਬਾਲੀਵੁੱਡ ਡੈਬਿਊ ਸਾਲ 1995 ਵਿਚ ਫਿਲਮ ‘ਬਰਸਾਤ’ ਨਾਲ ਕੀਤਾ ਸੀ। ਇਸ ਦੇ ਕੁੱਝ ਸਾਲ ਬਾਅਦ ਉਨ੍ਹਾਂ ਨੇ ਐਕਟਿੰਗ ਦੀ ਦੁਨੀਆ ਛੱਡ ਕੇ ਆਪਣੇ ਲਿਖਣ ’ਤੇ ਧਿਆਨ ਦਿੱਤਾ। ਟਵਿੰਕਲ ਖੰਨਾ ਦੀ ਆਖਰੀ ਫਿਲਮ ਸਾਲ 2001 ਵਿਚ ‘ਲਵ ਕੇ ਲੀਏ ਕੁੱਛ ਵੀ ਕਰੇਗਾ’ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਐਕਟਿੰਗ ਨੂੰ ਉਨ੍ਹਾਂ ਨੇ ਆਪਣੇ ਕਰੀਅਰ ਵਿਚ ਬਿਲਕੁਲ ਵੀ ਇੰਜੁਆਏ ਨਹੀਂ ਕੀਤਾ।


Tags: Twinkle KhannaSlipsBathroomTurns Philosopher Social MediaInstagram

About The Author

manju bala

manju bala is content editor at Punjab Kesari