FacebookTwitterg+Mail

ਪੀ. ਐੱਮ. ਮੋਦੀ ਨੂੰ ਕਾਪੀ ਕਰ ਟਵਿੰਕਲ ਖੰਨਾ ਹੋਈ ਟਰੋਲ

twinkle khanna trol
20 May, 2019 06:20:09 PM

ਜਲੰਧਰ (ਬਿਊਰੋ)— ਸੋਸ਼ਲ ਮੀਡੀਆ 'ਤੇ ਆਪਣੇ ਬੇਬਾਕ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੀ ਟਵਿੰਕਲ ਖੰਨਾ ਹੁਣ ਮੁੜ ਟਰੋਲ ਹੋ ਰਹੀ ਹੈ। ਟਵਿੰਕਲ ਨੇ ਹਾਲ ਹੀ 'ਚ ਇਕ ਅਜਿਹਾ ਟਵੀਟ ਕੀਤਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜਿਆ ਜਾ ਰਿਹਾ ਹੈ। ਟਵਿੰਕਲ ਨੇ ਮੈਡੀਟੇਸ਼ਨ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਤੇ ਯੂਜ਼ਰ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

Punjabi Bollywood Tadka

ਇਕ ਯੂਜ਼ਰ ਨੇ ਐਗਜ਼ਿਟ ਪੋਲ ਤੋਂ ਬਾਅਦ ਬਰਨੋਲ ਲਗਾਉਣ ਦੀ ਸਲਾਹ ਦਿੱਤੀ ਤੇ ਇਕ ਨੇ ਲਿਖਿਆ, 'ਜੇਕਰ ਪਹਿਲਾਂ ਧਿਆਨ ਲਗਾਇਆ ਹੁੰਦਾ ਤਾਂ ਫਿਲਮਾਂ ਹਿੱਟ ਹੋ ਜਾਣੀਆਂ ਸਨ।' ਕਿਸੇ ਨੇ ਲਿਖਿਆ 'ਹਸਬੈਂਡ ਮੋਦੀ ਫੈਨ ਤੇ ਬੀਵੀ ਐਂਟੀ ਮੋਦੀ।' ਇਕ ਯੂਜ਼ਰ ਨੇ ਲਿਖਿਆ, 'ਅਸੀਂ ਤੁਹਾਡੀ ਸ਼ਕਲ 23 ਮਈ ਦੇ ਨਤੀਜੇ ਆਉਣ ਤੋਂ ਬਾਅਦ ਦੇਖਾਂਗੇ।' ਇਸ ਤਰ੍ਹਾਂ ਦੇ ਹੋਰ ਕਈ ਕੁਮੈਂਟਸ ਟਵਿੰਕਲ ਦੇ ਇਸ ਟਵੀਟ 'ਤੇ ਦੇਖੇ ਜਾ ਸਕਦੇ ਹਨ।
 


Tags: Twinkle KhannaNarendra ModiMeditation Photo ViralTrollBollywoodPM Modi

Edited By

Lakhan

Lakhan is News Editor at Jagbani.