FacebookTwitterg+Mail

'ਸੈਕਰੇਡ ਗੇਮਸ 2' ਮਾਮਲੇ 'ਚ ਭਾਜਪਾ-ਅਕਾਲੀ ਨੇਤਾਵਾਂ ਨੇ ਅਨੁਰਾਗ ਕਸ਼ਅਪ ਨੂੰ ਲਿਆ ਲੰਮੇ ਹੱਥੀਂ

two scenes that caused criminal complaint against anurag kashyap
21 August, 2019 03:19:56 PM

ਮੁੰਬਈ (ਬਿਊਰੋ) — ਨਿਰਦੇਸ਼ਕ-ਨਿਰਮਾਤਾ ਅਨੁਰਾਗ ਕਸ਼ਅਪ 'ਤੇ 2 ਐੱਫ. ਆਈ. ਆਰ. ਦਰਜ ਕਰਵਾਈਆਂ ਗਈਆਂ ਹਨ। ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਸੈਕਰੇਡ ਗੇਮਸ 2' ਦੇ ਇਕ ਸੀਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੀਨ 'ਤੇ ਇਤਰਾਜ਼ ਜਤਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਇਕ ਮਾਮਲਾ ਦਰਜ ਕਰਵਾਇਆ ਸੀ ਅਤੇ ਨਾਲ ਹੀ ਅਕਾਲੀ ਨੇਤਾ ਤੇ ਦਿੱਲੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਮਾਮਲਾ ਦਰਜ ਕਰਵਾਇਆ ਹੈ। ਤਜਿੰਦਰ ਪਾਲ ਸਿੰਘ ਬੱਗਾ ਨੇ ਐੱਫ. ਆਈ. ਆਰ. ਦੀ ਕਾਪੀ ਨੂੰ ਟਵੀਟ ਕਰਦੇ ਹੋਏ ਲਿਖਿਆ, 'ਅਨੁਰਾਗ ਕਸ਼ਅਪ ਨੇ ਆਪਣੀ ਵੈੱਬ ਸੀਰੀਜ਼ 'ਸੈਕਰੇਡ ਗੇਮਸ 2' 'ਚ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ।'

 

ਅਸਲ 'ਚ 'ਸੈਕਰੇਡ ਗੇਮਸ 2' ਦੇ ਮੁੱਖ ਕਿਰਦਾਰ ਸਰਤਾਜ ਆਪਣੀ ਜ਼ਿੰਦਗੀ ਦੀ ਜੱਦੋ-ਜਹਿਦ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਹੱਥ 'ਚੋਂ ਕੜਾ ਲਾ ਕੇ ਸੁੱਟ ਦਿੰਦਾ ਹੈ। ਵੈੱਬ ਸੀਰੀਜ਼ 'ਚ ਉਹ ਇਕ ਸਿੱਖ ਪੁਲਸ ਅਧਿਕਾਰੀ ਦੇ ਕਿਰਦਾਰ 'ਚ ਹੈ ਪਰ ਹੁਣ ਅਕਾਲੀ ਤੇ ਭਾਜਪਾ ਨੇਤਾਵਾਂ ਨੇ ਹੱਥ ਤੋਂ ਕੜਾ ਲਾ ਕੇ ਸੁੱਟਣ ਨੂੰ ਧਰਮ ਵਿਰੁੱਧ ਦੱਸਿਆ ਹੈ। ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ਾ ਲਾਇਆ ਹੈ ਅਤੇ ਵੈੱਬ ਸੀਰੀਜ਼ ਦੇ ਨਿਰਮਾਤਾ ਅਨੁਰਾਗ ਕਸ਼ਅਪ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ।

 

ਦੱਸਣਯੋਗ ਹੈ ਕਿ ਇਹ ਮਾਮਲਾ ਸਭ ਤੋਂ ਪਹਿਲਾਂ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਚੁੱਕਿਆ ਸੀ। ਉਨ੍ਹਾਂ ਨੇ ਅਨੁਰਾਗ ਕਸ਼ਅਪ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ 'ਸੈਕਰੇਡ ਗੇਮਸ 2' ਦੇ ਕਈ ਸੀਨਜ਼ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰਕੇ ਆਪਣੀ ਅਸਹਿਮਤੀ ਜਤਾਈ। ਉਨ੍ਹਾਂ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ 'ਸੈਕਰੇਡ ਗੇਮਸ 2' 'ਤੇ ਰੋਕ ਲਾਉਣ ਦੀ ਵੀ ਮੰਗ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਵੈੱਬ ਸੀਰੀਜ਼ ਦਾ ਪ੍ਰਸਾਰਣ ਕਰਨ ਵਾਲੇ ਮਾਧਿਆਮ ਨੈੱਟਫਲਿਕਸ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ।

 

ਸਿਰਸਾ ਨੇ ਮਾਮਲੇ 'ਤੇ ਟਵੀਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅਨੁਰਾਗ ਕਸ਼ਅਪ 'ਤੇ ਆਪਰਾਧਿਕ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਅਨੁਰਾਗ 'ਤੇ ਫਿਰਕੂ ਕੰਟੈਂਟ ਪਰੋਸਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। 


Tags: Tajinder Pal Singh BaggaManjinder Singh SirsaNetflix SeriesSacred Games 2Sikh OrganisationKada SceneAnurag KashyapFIR

Edited By

Sunita

Sunita is News Editor at Jagbani.