FacebookTwitterg+Mail

ਜ਼ਬਰਦਸਤ ਅੰਦਾਜ਼ 'ਚ ਟਾਇਸਨ ਸਿੱਧੂ ਦਾ ਨਵਾਂ ਗੀਤ 'ਨਜ਼ਾਰੇ' ਰਿਲੀਜ਼

tyson sidhu new song nazaare
24 January, 2019 04:09:00 PM

ਜਲੰਧਰ (ਬਿਊਰੋ) — 'ਮਰਦ ਦਲੇਰ', 'ਜੱਟਾਂ ਵੇ', 'ਕਿਰਦਾਰ', 'ਬੰਦੂਕਾਂ ਵਾਲੇ' ਵਰਗੇ ਗੀਤਾਂ ਨਾਲ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਟਾਇਸਨ ਸਿੱਧੂ ਦਾ ਨਵਾਂ ਗੀਤ 'ਨਜ਼ਾਰੇ' ਰਿਲੀਜ਼ ਹੋ ਚੁੱਕਾ ਹੈ। ਟਾਇਸਨ ਸਿੱਧੂ ਦੇ ਇਸ ਗੀਤ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਨਜ਼ਾਰੇ' ਗੀਤ ਨੂੰ ਮਿੱਠੜੀ ਆਵਾਜ਼ ਦੇ ਨਾਲ-ਨਾਲ ਟਾਇਸਨ ਸਿੱਧੂ ਨੇ ਕਲਮਬਧ ਵੀ ਕੀਤਾ ਹੈ। ਇਸ ਗੀਤ ਦਾ ਮਿਊਜ਼ਿਕ 'Kru172' ਵਲੋਂ ਤਿਆਰ ਕੀਤਾ ਗਿਆ ਹੈ ਅਤੇ ਬੰਟੀ ਬੈਂਸ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ 3 ਮਿੰਟ 50 ਸੈਕਿੰਡ ਦੀ ਇਸ ਵੀਡੀਓ 'ਚ ਟਾਇਸਨ ਸਿੱਧੂ ਨੇ ਦੁੱਖਾਂ ਤੇ ਸੁੱਖਾਂ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਆਪਣੇ ਜਗਰੀ ਦੋਸਤਾਂ ਦੀ ਵੀ ਗੱਲ ਕੀਤੀ ਹੈ। ਇਕ ਪਾਸੇ ਟਾਇਸਨ ਸਿੱਧੂ ਦੋਸਤਾਂ ਨਾਲ ਨਜ਼ਾਰੇ ਲੈ ਰਿਹਾ ਹੈ ਤੇ ਦੂਜੇ ਪਾਸੇ ਆਖ ਰਹੇ ਹਨ ਸਾਡੇ ਜਿੰਨ੍ਹਾ ਤੰਗ ਕੋਈ ਨਾ...। ਟਾਇਸਨ ਦੇ ਇਸ ਗੀਤ ਨੂੰ ਬਾਕੀ ਗੀਤਾਂ ਵਾਂਗ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਬਰਾਂਡ ਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


Tags: Nazaare Tyson Sidhu Kru172 Bunty Bains Avtar Singh Hans Bhindder Burj

Edited By

Sunita

Sunita is News Editor at Jagbani.