FacebookTwitterg+Mail

'ਊੜਾ ਆੜਾ' 'ਚ ਇੰਝ ਪਾਉਣਗੇ ਗੁਰਪ੍ਰੀਤ ਘੁੱਗੀ ਲੋਕਾਂ ਦੇ ਢਿੱਡੀ ਪੀੜਾਂ, ਵੀਡੀਓ

uda aida
24 January, 2019 12:35:58 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਊੜਾ ਆੜਾ' 1 ਫਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਨੂੰ ਤਿਆਰ ਹੈ। ਇਸ ਫਿਲਮ 'ਚ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਤੇ ਰੋਹਬਦਾਰ ਆਵਾਜ਼ ਦੇ ਮਾਲਕ ਤਰਸੇਮ ਜੱਸੜ ਮੁੱਖ ਭੂਮਿਕਾ 'ਚ ਹਨ। ਹਾਲ ਹੀ 'ਚ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰਪ੍ਰੀਤ ਘੁੱਗੀ ਨਜ਼ਰ ਆ ਰਹੇ ਹਨ। ਸੱਥ 'ਚ ਬੈਠੇ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾ ਰਹੇ ਹਨ। ਇਸ ਦੌਰਾਨ ਗੁਰਪ੍ਰੀਤ ਘੁੱਗੀ ਆਖਦੇ ਹਨ ਕਿ, ਮੈਂ ਤਾਂ ਬਹੁਤ ਗੁੱਸੇ ਵਾਲਾ ਫੌਜੀ ਹੁੰਦਾ ਸੀ। ਇਕ ਵਾਰ ਮੈਂ ਇਕੱਲਾ ਹੀ ਆਪਣਾ ਟੈਂਕ ਲੈ ਕੇ ਦੁਸ਼ਮਣਾਂ ਦੇ ਏਰੀਆ 'ਚ ਚੱਲ ਗਿਆ, ਫਾਇਰ 'ਤੇ ਫਾਇਰ ਕਰ ਰਿਹਾ ਸੀ ਪਰ ਉਧਰੋਂ ਕੋਈ ਫਾਇਰ ਹੀ ਨਹੀਂ ਆਇਆ। 7-8 ਕਿਲੋ ਮੀਟਰ ਅੰਦਰ ਜਾਣ ਤੋਂ ਬਾਅਦ ਪਤਾ ਲੱਗਾ ਕਿ ਮੈਂ ਗਲਤ ਕੰਟਰੀ 'ਚ ਆ ਗਿਆ...।'' 

https://www.instagram.com/p/Bs-hFKLAfB1/

ਦੱਸ ਦਈਏ ਕਿ ਇਨ੍ਹੀਂ ਦਿਨੀਂ ਤਰਸੇਮ ਜੱਸੜ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ 'ਊੜਾ ਆੜਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ ਅੱਜ ਦੀ ਪੀੜ੍ਹੀ 'ਤੇ ਆਧਾਰਿਤ ਹੈ ਅਤੇ ਇਹ ਫਿਲਮ ਮਾਪਿਆਂ ਦੇ ਨਾਲ-ਨਾਲ ਬਾਕੀ ਲੋਕਾਂ ਨੂੰ ਖਾਸ ਮੈਸੇਜ ਦੇਵੇਗੀ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਟਰੇਲਰ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦੇ ਟਰੇਲਰ 'ਚ ਅੱਜਕਲ ਦੇ ਹਾਲਾਤ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪਿੰਡਾਂ 'ਚ ਬੱਚਿਆਂ ਦੇ ਮਾਪਿਆਂ ਨੂੰ ਅੰਗਰੇਜ਼ੀ ਮੀਡੀਅਮ ਸਕੂਲਾਂ 'ਚ ਪੜ੍ਹਾਉਣ ਦੀ ਹੋੜ ਲੱਗੀ ਹੋਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਬੱਚਿਆਂ ਦੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਾਨਵੈਂਟ ਸਕੂਲਾਂ 'ਚ ਪੜ੍ਹਨ ਤੇ ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਟਰੇਲਰ 'ਚ ਦੱਸਿਆ ਗਿਆ ਹੈ ਕਿ ਜਦੋਂ ਇਕ ਪੇਂਡੂ ਪਰਿਵਾਰ ਦਾ ਜਦੋਂ ਅੰਗਰੇਜ਼ੀ ਨਾਲ ਵਾਹ ਪੈਂਦਾ ਹੈ ਤਾਂ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸਣਯੋਗ ਹੈ ਕਿ ਫਿਲਮ 'ਚ ਕਾਮੇਡੀ ਕਲਾਕਾਰਾਂ ਦੇ ਸਰਤਾਜ ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਣਗੇ। ਇਹ ਫਿਲਮ ਰੁਪਾਲੀ ਗੁਪਤਾ, ਦੀਪਕ ਗੁਪਤਾ ਤੇ ਨਰੇਸ਼ ਕਥੂਰੀਆ ਵਲੋਂ ਬਣਾਈ ਗਈ ਹੈ ਤੇ ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫਿਲਮ ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਹੈ। ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਫਿਲਮ 'ਊੜਾ ਆੜਾ' 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Gurpreet Ghuggi Tarsem Jassar Neeru Bajwa Uda Aida Rrupaali Gupta Deepak Gupta Ksshitij Chaudhary Naresh Kathooria

Edited By

Sunita

Sunita is News Editor at Jagbani.