FacebookTwitterg+Mail

ਨੀਰੂ ਬਾਜਵਾ ਤੇ ਤਰਸੇਮ ਜੱਸੜ ਨੇ 'ਮੇਰਾ ਫਿਕਰ' ਗੀਤ 'ਚ ਫਰਮਾਇਆ ਇਸ਼ਕ, ਵੀਡੀਓ

uda aida new song mere fikar
27 January, 2019 12:02:01 PM

ਜਲੰਧਰ (ਬਿਊਰੋ) — ਇੰਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦਾ ਪਾਲੀਵੁੱਡ ਫਿਮਲ ਇੰਡਸਟਰੀ 'ਚ ਕਾਫੀ ਬੋਲ-ਬਾਲਾ ਹੈ। ਜੀ ਹਾਂ ਪੰਜਾਬੀ ਫਿਲਮ ਆਪਣੇ ਵੱਖ-ਵੱਖ ਮੁੱਦਿਆਂ ਰਾਹੀਂ ਸਮਾਜ ਨੂੰ ਨਵੀਂ ਸੇਧ ਦੇਣ ਦੀ ਪੂਰੀ ਕੋਸ਼ਿਸ਼ ਕਰ ਕਰ ਰਹੀਆਂ ਹਨ ਅਤੇ ਇਨ੍ਹਾਂ ਫਿਲਮਾਂ ਨਾਲ ਕਲਾ ਦਾ ਪੱਧਰ ਹੋਰ ਵੀ ਵਧ ਰਿਹਾ ਹੈ। ਅਜਿਹੀ ਹੀ ਇਕ ਫਿਲਮ ਹੈ 'ਉੜਾ ਆੜਾ', ਜੋ ਕਿ 1 ਫਰਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ 'ਚ ਨੀਰੂ ਬਾਜਵਾ ਤੇ ਤਰਸੇਮ ਜੱਸੜ ਮੁੱਖ ਭੂਮਿਕਾ 'ਚ ਹਨ। ਹਾਲ ਹੀ 'ਚ ਫਿਲਮ ਦਾ ਇਕ ਹੋਰ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਮੇਰਾ ਫਿਕਰ' ਹੈ। ਇਸ ਗੀਤ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਇਹ ਗੀਤ ਪੰਜਾਬੀ ਗਾਇਕ ਪ੍ਰਭ ਗਿੱਲ ਨੇ ਆਪਣੀ ਮਿੱਠੜੀ ਆਵਾਜ਼ 'ਚ ਗਾਇਆ ਹੈ। ਹਾਲਾਂਕਿ ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ ਅਤੇ ਮਿਊਜ਼ਿਕ ਗੁਰਚਰਨ ਸਿੰਘ ਨੇ ਦਿੱਤਾ ਹੈ।


ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਰਹੀ ਹੈ। ਇਹ ਫਿਲਮ ਇਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ ਸਮਾਜ 'ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਪੜ੍ਹਾਉਣ ਦੀ ਦੌੜ 'ਚ ਲੱਗੇ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜ੍ਹਾਂ ਨੂੰ ਸਮਝਣ ਤੋਂ ਅਸਮਰੱਥ ਹਨ। 'ਉੜਾ ਆੜਾ' ਦੀ ਕਹਾਣੀ ਸਾਡੀ ਜ਼ਿੰਦਗੀ 'ਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ।


Tags: Prabh Gill Mere Fikar Uda Aida Tarsem Jassar Neeru Bajwa Rrupaali Gupta Deepak Gupta Ksshitij Chaudhary Naresh Kathooria

Edited By

Sunita

Sunita is News Editor at Jagbani.