FacebookTwitterg+Mail

'Uda Aida' ਦਾ ਟਰੇਲਰ ਯੂਟਿਊਬ 'ਤੇ 36 ਲੱਖ ਤੋਂ ਵੱਧ ਵਾਰ ਦੇਖਿਆ ਗਿਆ

uda aida trailer
09 January, 2019 09:18:00 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'Uda Aida' ਦਾ ਟਰੇਲਰ ਇਨ੍ਹੀਂ ਦਿਨੀਂ ਚਰਚਾ 'ਚ ਹੈ। ਫਿਲਮ ਦੇ ਟਰੇਲਰ ਨੂੰ ਯੂਟਿਊਬ 'ਤੇ ਹੁਣ ਤਕ 36 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਨੇ ਪ੍ਰੋਡਿਊਸ ਕੀਤਾ ਹੈ, ਜੋ ਫ੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼, ਸ਼ਿਤਿਜ ਚੌਧਰੀ ਫਿਲਮਜ਼ ਤੇ ਨਰੇਸ਼ ਕਥੂਰੀਆ ਫਿਲਮਜ਼ ਦੀ ਪੇਸ਼ਕਸ਼ ਹੈ।

  Uda Aida ਦਾ ਵੀਡੀਓ ਟਰੇਲਰ ਦੇਖਣ ਲਈ ਹੇਠਾਂ ਲਿੰਕ 'ਤੇ ਕਲਿਕ ਕਰੋ—

ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਇਸ ਦੇ ਵਰਲਡਵਾਈਡ ਡਿਸਟ੍ਰੀਬਿਊਟਰਸ ਓਮਜੀ ਗਰੁੱਪ ਹਨ। ਫਿਲਮ 'ਚ ਪੰਜਾਬੀ ਮਾਂ ਬੋਲੀ 'ਤੇ ਪੈ ਰਹੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨੂੰ ਦਿਖਾਇਆ ਜਾਵੇਗਾ ਕਿ ਕਿਵੇਂ ਅੱਜ ਦੇ ਸਮੇਂ 'ਚ ਲੋਕ ਮਾਂ ਬੋਲੀ ਪੰਜਾਬੀ ਨੂੰ ਛੱਡ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦੇ ਰਹੇ ਹਨ। ਦੱਸਣਯੋਗ ਹੈ ਕਿ ਦੁਨੀਆ ਭਰ 'ਚ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Uda Aida Tarsem Jassar Neeru Bajwa Ksshitij Chaudhary Uda Aida Movie Trailer Vehli Janta Recordsਉੜਾ ਆੜਾਪਾਲੀਵੁੱਡ ਸਮਾਚਾਰ

Edited By

Rahul Singh

Rahul Singh is News Editor at Jagbani.