FacebookTwitterg+Mail

'ਧੂਮ 3' ਦੇ ਐਕਟਰ ਨੂੰ ਸ਼ਰੇਆਮ ਮਿਲੀ ਧਮਕੀ, ਕਿਹਾ- 'ਪੂਰੇ ਪਰਿਵਾਰ ਨੂੰ ਕਰ ਦਿਆਂਗਾ ਤਬਾਹ'

uday chopra
27 March, 2018 05:01:07 PM

ਮੁੰਬਈ(ਬਿਊਰੋ)— ਲੰਬੇ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਰਹਿਣ ਵਾਲੇ ਮਸ਼ਹੂਰ ਐਕਟਰ ਉਦੈ ਚੋਪੜਾ ਇਕ ਵਾਰ ਫਿਰ ਮੀਡੀਆ ਦੀ ਸੁਰਖੀਆਂ 'ਚ ਹਨ ਪਰ ਵਜ੍ਹਾ ਕੋਈ ਫਿਲਮ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਤਬਾਹ ਕਰਨ ਦੀ ਧਮਕੀ ਹੈ। ਅਸਲ 'ਚ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਵਾਲੇ ਉਦੈ ਚੋਪੜਾ ਨੂੰ ਕਿਸੇ ਅਣਜਾਨ ਸ਼ਖਸ ਨੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
Punjabi Bollywood Tadka

ਉਦੈ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਇਕ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਇੰਸਟਾਗ੍ਰਾਮ 'ਤੇ ਉਦੈ ਚੋਪੜਾ ਨੂੰ ਇਕ ਮੈਸੇਜ ਮਿਲਿਆ, ਜਿਸ 'ਚ ਇਕ ਯੂਜਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਉਸ ਯੂਜਰ ਨੇ ਧਮਕੀ ਦਿੰਦੇ ਹੋਏ ਲਿਖਿਆ, ''ਮੈਂ ਉਦੈ ਚੋਪੜਾ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦੇਵੇਗਾ।
Punjabi Bollywood Tadka

ਧਮਕੀ 'ਚ ਲਿਖਿਆ ਗਿਆ ਕਿ, ਉਦੈ ਚੋਪੜਾ ਦੀ ਬਰਾਬਦੀ ਨੂੰ ਮੈਂ ਆਪਣੀ ਜ਼ਿੰਦਗੀ ਦਾ ਮਿਸ਼ਨ/ਟੀਚਾ ਬਣਾ ਲਿਆ ਹੈ। ਮੈਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦਿਆਂਗਾ। ਤੇਰੀ ਅਮੀਰੀ ਜਿਸ ਸ਼ਿਖਰ 'ਤੇ ਹੈ ਉਸ ਨੂੰ ਉਥੋਂ ਉਤਾਰ ਦਿਆਂਗਾ। ਪਰਸਨਲੀ ਮੈਂ ਤੇਰੀ ਬਹੁਤ ਬੇਇੱਜਤੀ ਕਰਾਂਗਾ।''

ਉਦੈ ਚੋਪੜਾ ਨੇ ਆਪਣੇ ਟਵਿਟਰ ਹੈਂਡਲ 'ਤੇ ਵੀ ਇਸ ਪੋਸਟ ਦਾ ਲਿੰਕ ਸ਼ੇਅਰ ਕੀਤਾ ਤੇ ਲਿਖਿਆ, ''ਹਾਂ ਮੈਨੂੰ ਇਹ ਧਮਕੀ ਇੰਸਟਾਗ੍ਰਾਮ 'ਤੇ ਮਿਲੀ ਹੈ।'' ਦੱਸ ਦੇਈਏ ਕਿ ਉਦੈ ਚੋਪੜਾ 'ਮੋਹਬੱਤੇਂ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਆਖਰੀ ਵਾਰ 'ਧੂਮ 3' 'ਚ ਦੇਖਿਆ ਗਿਆ ਸੀ।


Tags: Uday ChopraHum TumKal Ho Naa HoDhoomGrace of MonacoParamparaDhoom 3Supari

Edited By

Sunita

Sunita is News Editor at Jagbani.