ਮੁੰਬਈ(ਬਿਊਰੋ)— ਫਿਲਮੀ ਦੁਨੀਆ ਤੋਂ ਗੁੰਮ ਐਕਟਰ ਉਦੈ ਚੋਪੜਾ ਦਾ ਪਿਛਲੇ ਦਿਨੀਂ ਆਪਣੀ ਪ੍ਰੇਮਿਕਾ ਨਰਗਿਸ ਫਾਖਰੀ ਤੋਂ ਬ੍ਰੇਕਅੱਪ ਹੋ ਗਿਆ। ਸੂਤਰਾਂ ਮੁਤਾਬਕ ਨਰਗਿਸ ਫਾਖਰੀ ਕਿਸੇ ਅਮਰੀਕੀ ਡਾਇਰੈਕਟਰ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤਿਆਂ 'ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਹੁਣ ਇਕ ਵਾਰ ਫਿਰ ਉਦੈ ਚੋਪੜਾ ਚਰਚਾ 'ਚ ਬਣਿਆ ਹੋਇਆ ਹੈ। ਅਸਲ 'ਚ ਉਦੈ ਚੋਪੜਾ ਦਾ ਲਾਂਸ ਏਜਿਲਸ ਸਥਿਤ ਹਾਲੀਵੁੱਡ ਹਿਲਸ 'ਚ ਇਕ ਵਿਲਾ ਵਿਕ ਗਿਆ ਹੈ। ਖਬਰਾਂ ਮੁਤਾਬਕ, ਦੋ ਮੰਜਿਲਾਂ ਵਿਲੇ ਨੂੰ ਉਦੈ ਚੋਪੜਾ ਨੇ ਦੋ ਸਾਲ ਪਹਿਲਾਂ ਇਕ ਕਾਰਪੋਰੇਟ ਤੋਂ 3.025 ਮਿਲੀਅਨ ਡਾਲਰ 'ਚ ਖਰੀਦਿਆ ਸੀ। ਜਦੋਂਕਿ ਇਸ ਵਿਲੇ ਨੂੰ 3.799 ਮਿਲੀਅਨ ਡਾਲਰ (ਤਕਰੀਬਨ 25.3 ਕਰੋੜ ਰੁਪਏ) 'ਚ ਖਰੀਦਿਆ ਸੀ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਵਿਲਾ ਕਿਸ ਵਜ੍ਹਾ ਕਰਕੇ ਵੇਚਿਆ ਗਿਆ ਹੈ। ਵਿਲੇ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਹ ਬੇਹੱਦ ਖਾਸ ਅੰਦਾਜ਼ 'ਚ ਡਿਜ਼ਾਈਨ ਕੀਤਾ ਗਿਆ ਹੈ। ਇਸ ਦੀਆਂ ਜ਼ਿਆਦਾ ਦੀਵਾਰਾਂ ਗਲਾਸ ਦੀਆਂ ਬਣੀਆਂ ਹੋਈਆਂ ਹਨ। ਵਿਲੇ ਦੀ ਪਹਿਲੀ ਮੰਜਿਲ 'ਚ3-4 ਬੈੱਡਰੂਮ ਹਨ। ਇਸ ਨੂੰ ਖਾਸ ਤਰੀਕੇ ਨਾਲ ਵੁਡਨ ਦਾ ਬਣਾਇਆ ਗਿਆ ਹੈ। ਹਾਲ ਹੀ 'ਚ ਉਦੈ ਚੋਪੜਾ ਆਪਣੇ ਇਕ ਟਵੀਟ ਨੂੰ ਲੈ ਕੇ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਸਨ। ਉਦੈ ਚੋਪੜਾ ਨੇ ਟਵੀਟ ਕਰਕੇ ਲਿਖਿਆ, ''ਜਦੋਂ ਮੈਂ ਬੱਚਾ ਹੁੰਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਕਿਸੇ ਆਪਣੇ ਵਰਗੇ ਸਰਨੇਮ ਵਾਲੀ ਲੜਕੀ ਨਾਲ ਵਿਆਹ ਕਰਵਾਉਣਾ ਪਵੇਗਾ। ਮੈਨੂੰ ਲੱਗਦਾ ਸੀ ਅਜਿਹਾ ਕਾਨੂੰਨ ਹੈ। ਮੈਨੂੰ ਨਹੀਂ ਪਤਾ ਸੀ ਕਿ ਵਿਆਹ ਤੋਂ ਬਾਅਦ ਮਹਿਲਾਵਾਂ ਆਪਣਾ ਸਰਨੇਮ ਬਦਲ ਸਕਦੀਆਂ ਹਨ। ਮੈਂ ਹਮੇਸ਼ਾ ਚੋਪੜਾ ਸਰਨੇਮ ਵਾਲੀਆਂ ਲੜਕੀਆਂ ਦੀ ਭਾਲ ਕਰਦਾ ਰਹਿੰਦਾ ਸੀ।''