FacebookTwitterg+Mail

ਭਾਜਪਾ ਨੇ ਚੋਣ ਪ੍ਰਚਾਰ ਲਈ ਬੁੱਕ ਕੀਤੇ ਗਾਇਕ

    1/2
11 December, 2016 09:55:07 AM
ਮੁੰਬਈ—ਭਾਜਪਾ ਨੇ ਉਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਵਿਚ ਆਪਣੀ ਚੋਣ ਪ੍ਰਚਾਰ ਮੁਹਿੰਮ 'ਚ ਗੀਤ ਗਾਉਣ ਲਈ ਬਾਲੀਵੁਡ ਦੇ ਗਾਇਕਾਂ ਨੂੰ ਬੁੱਕ ਕੀਤਾ ਹੈ। ਉਦਿਤ ਨਾਰਾਇਣ ਅਤੇ ਕੈਲਾਸ਼ ਖੇਰ ਨੇ ਕੁਝ ਅਜਿਹੇ ਗੀਤ ਗਾਏ ਹਨ ਜੋ ਪਾਰਟੀ ਦੀਆਂ 'ਪਰਿਵਰਤਨ' ਯਾਤਰਾਵਾਂ ਦੌਰਾਨ ਵਰਤੇ ਜਾ ਰਹੇ ਹਨ।
ਇਹ ਗੀਤ ਰੇਡੀਓ ਅਤੇ ਰੈਲੀਆਂ ਵਿਚ ਸੁਣੇ ਜਾਂਦੇ ਹਨ।ਭਾਜਪਾ ਅੰਦਾਜ਼ਨ 400 ਰੱਥ ਯਾਤਰਾਵਾਂ ਕੱਢੇਗੀ ਭਾਵ ਹਰ ਵਿਧਾਨ ਸਭਾ ਹਲਕੇ ਵਿਚ ਇਕ ਰੱਥ ਯਾਤਰਾ ਕੱਢੀ ਜਾਵੇਗੀ। ਇਨ੍ਹਾਂ ਯਾਤਰਾਵਾਂ ਵਿਚ ਲੋਕਾਂ ਨੂੰ ਸਪਾ ਅਤੇ ਬਸਪਾ ਦੇ ਰਾਜ ਦੌਰਾਨ ਵੱਡੀ ਪੱਧਰ 'ਤੇ ਹੋਏ ਭ੍ਰਿਸ਼ਟਾਚਾਰ ਅਤੇ ਅਮਨ ਕਾਨੂੰਨ ਦੀ ਵਿਗੜੀ ਹਾਲਤ ਤੋਂ ਜਾਣੂ ਕਰਵਾਇਆ ਜਾਵੇਗਾ।

Tags: ਉਦਿਤ ਨਾਰਾਇਣ ਕੈਲਾਸ਼ ਖੇਰਗਾਇਕUdit Narayan Kailash Kher singer