FacebookTwitterg+Mail

ਉਦਿਤ ਨਾਰਾਇਣ ਨੇ ਬੇਟੇ ਦੇ ਬਚਾਅ 'ਚ ਕਿਹਾ, 'ਬਚਪਨ ਤੋਂ ਕਾਫੀ ਵਧੀਆ ਰਿਹਾ ਆਦਿੱਤਿਆ'

udit narayan
03 October, 2017 07:42:02 PM

ਮੁੰਬਈ (ਬਿਊਰੋ)— ਮਸ਼ਹੂਰ ਗਾਇਕ ਉਦਿਤ ਨਾਰਾਇਣ ਨੇ ਆਪਣੇ ਬੇਟੇ ਆਦਿੱਤਿਆ ਨਾਰਾਇਣ ਨੂੰ ਇੰਡੀਗੋ ਏਅਰਲਾਈਨ ਦੇ ਸੁਰੱਖਿਆ ਅਧਿਕਾਰੀ ਨਾਲ ਹੋਏ ਵਿਵਾਦ ਦੇ ਮਾਮਲੇ 'ਤੇ ਚੁੱਪੀ ਤੋੜੀ ਹੈ। ਉਦਿਤ ਨਾਰਾਇਣ ਨੇ ਇਸ ਮਾਮਲੇ 'ਚ ਆਪਣੇ ਬੇਟੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸਦਾ ਬੇਟਾ ਬਚਪਨ ਤੋਂ ਹੀ ਕਾਫੀ ਵਧੀਆ ਰਿਹਾ ਹੈ। ਮੀਡੀਆ ਰਿਪੋਰਟਜ਼ ਮੁਤਾਬਕ ਆਦਿੱਤਿਆ ਨੇ ਸੁਰੱਖਿਆ ਅਧਿਕਾਰੀ ਕੋਲੋਂ ਮਾਫੀ ਮੰਗ ਲਈ ਹੈ।
ਉਦਿਤ ਨੇ ਆਪਣੇ ਬੇਟੇ ਦਾ ਬਚਾਅ ਕਰਦੇ ਹੋਏ ਕਿਹਾ, ''ਮੈਂ ਨਹੀਂ ਜਾਣਦਾ ਹਾਂ ਕਿ ਦਰਸਅਲ ਉੱਥੇ ਕੀ ਹੋਇਆ ਸੀ ਕਿਉਂਕਿ ਮੈਂ ਉੱਥੇ ਮੌਜੂਦ ਨਹੀਂ ਸੀ। ਮੈਂ ਉਹ ਵੀਡੀਓ ਦੇਖਿਆ ਹੈ ਜੋ ਵਾਇਰਲ ਹੋ ਰਿਹਾ ਹੈ, ਮੈਂ ਇਸ ਬਾਰੇ 'ਚ ਕੀ ਬੋਲਾ ਮੇਰੇ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ। ਮੈਨੂੰ ਲਗਦਾ ਹੈ ਕਿ ਇਸ ਬਾਰੇ 'ਚ ਤੁਹਾਨੂੰ ਆਦਿੱਤਿਆ ਨਾਲ ਹੀ ਗੱਲ ਕਰਨੀ ਚਾਹੀਦੀ ਹੈ''। ਹਾਲਾਕਿ ਉਦਿਤ ਨੇ ਬੇਟੇ ਦੇ ਬਚਾਅ 'ਚ ਸਫਾਈ ਕਰਦੇ ਹੋਏ ਕਿਹਾ, ''ਏਅਰਲਾਈਨ ਵਲੋਂ ਤਾਂ ਸਾਹਮਣੇ ਕੁਝ ਨਹੀਂ ਆਇਆ। ਆਇਆ ਹੁੰਦਾ ਤਾਂ ਕੁਝ ਪਤਾ ਚਲਦਾ, ਹੁਣ ਪਤਾ ਨਹੀਂ ਕਿਸਨੇ ਇਹ ਵੀਡੀਓ ਬਣਾਇਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਮੇਰੀ ਇਸ ਬਾਰੇ 'ਚ ਆਦਿੱਤਿਆ ਨਾਲ ਕੋਈ ਗੱਲ ਨਹੀਂ ਹੋਈ ਹੈ''।


Tags: Udit Narayan Aditya Narayan Singer Security Guard Safe