FacebookTwitterg+Mail

B'Day Spl: ਇਸ ਗੀਤ ਨੇ ਉਦਿਤ ਨਾਰਾਇਣ ਨੂੰ ਬਣਾਇਆ ਰਾਤੋਂ-ਰਾਤ ਸਟਾਰ

udit narayan birthday
01 December, 2019 12:30:09 PM

ਮੁੰਬਈ(ਬਿਊਰੋ)- ਆਪਣੀ ਮਿੱਠੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਅੱਜ ਆਪਣਾ 64ਵਾਂ ਜਨਮਦਿਨ ਮਨਾ ਰਹੇ ਹਨ। ਉਦਿਤ ਨਾਰਾਇਣ ਵੱਲੋਂ ਗਾਏ ਗੀਤਾਂ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ਉਨ੍ਹਾਂ ਨੇ ਕਈ ਵੱਡੇ ਸਿਤਾਰਿਆਂ ਲਈ ਗੀਤ ਗਾਏ ਪਰ ਇਸ ਸਫਲਤਾ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ।
Punjabi Bollywood Tadka
ਉਦਿਤ ਨਾਰਾਇਣ ਨੂੰ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣ ਲਈ ਲੰਬੇ ਸਮੇਂ ਤੱਕ ਮਿਹਨਤ ਕਰਨੀ ਪਈ। ਕਰੀਬ 10 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਸੁਪਰਹਿੱਟ ਗੀਤ ਦਿੱਤਾ, ਜਿਸ ਨੇ ਉਨ੍ਹਾਂ ਦੀ ਕਿਸਮਤ ਹੀ ਬਦਲ ਦਿੱਤੀ। ਇਹ ਗੀਤ ਸੀ, ਫਿਲਮ ‘ਕਿਆਮਤ ਸੇ ਕਿਆਮਤ ਤੱਕ’ ਦਾ ‘ਪਾਪਾ ਕਹਿਤੇ ਹੈ ਬੜਾ ਨਾਮ ਕਰੇਗਾ’  ਇਹ ਗੀਤ ਐਕਟਰ ਆਮਿਰ ਖਾਨ ’ਤੇ ਫਿਲਮਾਇਆ ਗਿਆ ਸੀ।
Punjabi Bollywood Tadka
ਇਸ ਗੀਤ ਨੇ ਉਦਿਤ ਨਾਰਾਇਣ ਨੂੰ ਫਿਲਮ ਇੰਡਸਟਰੀ ਵਿਚ ਇਕ ਨਵੀਂ ਪਛਾਣ ਦਿੱਤੀ ਅਤੇ ਉਨ੍ਹਾਂ ਕੋਲ ਕਈ ਆਫਰਸ ਆਉਣ ਲੱਗੇ। ਇਸ ਗੀਤ ਲਈ ਉਨ੍ਹਾਂ ਨੂੰ ਪਹਿਲੀ ਵਾਰ ਬੈਸਟ ਮੇਲ ਸਿੰਗਰ ਦਾ ਫਿਲਮਫੇਅਰ ਐਵਾਰਡ ਮਿਲਿਆ। ਇਸ ਤੋਂ ਬਾਅਦ ਉਦਿਤ ਨਾਰਾਇਣ ਆਪਣੀ ਆਵਾਜ਼ ਨਾਲ ਬਾਲੀਵੁੱਡ ’ਤੇ ਰਾਜ ਕਰਨ ਲੱਗੇ ਅਤੇ ਘਰ-ਘਰ ਉਨ੍ਹਾਂ ਦੀ ਆਵਾਜ਼ ਗੂੰਜਣ ਲੱਗੀ।
Punjabi Bollywood Tadka
ਉਦਿਤ ਨਾਰਾਇਣ ਦਾ ਜਨਮ ਬਿਹਾਰ ਦੇ ਸੁਪੌਲ ਜ਼ਿਲੇ ਵਿਚ ਹੋਇਆ। ਉਦਿਤ ਨਾਰਾਇਣ ਦਾ ਨੇਪਾਲ ਨਾਲ ਡੂੰਘਾ ਰਿਸ਼ਤਾ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਹਿੰਦੀ ਨਹੀਂ ਸਗੋਂ ਇਕ ਨੇਪਾਲੀ ਫਿਲਮ ਨਾਲ ਕੀਤੀ ਸੀ। ਇਸ ਫਿਲਮ ਦਾ ਨਾਮ ਸੀ ‘ਸਿੰਦੂਰ’।  ਹਾਲਾਂਕਿ ਉਨ੍ਹਾਂ ਨੂੰ ਜ਼ਿਆਦਾ ਪਛਾਣ ਨਾ ਮਿਲ ਸਕੀ ਸੀ।
Punjabi Bollywood Tadka

Punjabi Bollywood Tadka


Tags: Udit NarayanHappy BirthdayLove Is LifeSajanwa Bairi Bhaile HamarRaaz

About The Author

manju bala

manju bala is content editor at Punjab Kesari