FacebookTwitterg+Mail

ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

udit narayan seeks police help over death threats
30 July, 2019 02:53:47 PM

ਮੁੰਬਈ (ਬਿਊਰੋ) — ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਗਾਇਕ ਨੂੰ ਲਗਾਤਾਰ ਦੋ ਹਫਤਿਆਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਧਮਕੀਆਂ ਤੋਂ ਪ੍ਰੇਸ਼ਾਨ ਉਦਿਤ ਨੇ ਪੁਲਸ ਤੋਂ ਮਦਦ ਮੰਗੀ ਹੈ। ਖਬਰਾਂ ਮੁਤਾਬਕ, ਉਦਿਤ ਨਾਰਾਇਣ ਨੇ ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ ਤੋਂ ਮਦਦ ਦੀ ਗੁਹਾਰ ਲਾਈ ਹੈ।

ਪੁਲਸ ਨੇ ਸ਼ੁਰੂ ਕੀਤੀ ਜਾਂਚ
ਖਬਰਾਂ ਮੁਤਾਬਕ, ਪੁਲਸ ਨੇ ਫਿਲਹਾਲ ਐੱਫ. ਆਈ. ਆਰ. ਦਰਜ ਕੀਤੇ ਬਿਨਾਂ ਬੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਉਸ ਨੰਬਰ ਨੂੰ ਟਰੇਸ ਕਰ ਲਿਆ ਹੈ, ਜਿਸ ਤੋਂ ਸਿੰਗਰ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਇਹ ਧਮਕੀ ਭਰੇ ਫੋਨ ਬਿਹਾਰ ਦੇ ਨੰਬਰ ਤੋਂ ਕੀਤੇ ਜਾ ਰਹੇ ਹਨ। ਪੁਲਸ ਨੇ ਆਪਣੀ ਇਕ ਟੀਮ ਬਿਹਾਰ ਲਈ ਰਵਾਨਾ ਕਰ ਦਿੱਤੀ ਹੈ।

 

ਗਾਲ੍ਹਾਂ ਨਾਲ ਦੋਸ਼ੀ ਦੇ ਰਿਹੈ ਜਾਨ ਤੋਂ ਮਾਰਨ ਦੀ ਧਮਕੀ 
ਪੁਲਸ ਅਧਿਕਾਰੀ ਭਰਤ ਗਾਇਕਵਾੜ ਨੇ ਦੱਸਿਆ 'ਉਦਿਤ ਨਾਰਾਇਣ ਨੂੰ ਸੰਗਧਿਤ ਨੰਬਰ ਤੋਂ ਦੋ ਹਫਤੇ 'ਚ 3-4 ਵਾਰ ਫੋਨ ਕੀਤਾ ਗਿਆ। ਦੋਸ਼ੀ ਦਾ ਨਾਂ ਲਕਸ਼ਮਣ ਹੈ। ਉਸ ਨੇ ਫੋਨ ਕਰਕੇ ਉਦਿਤ ਨੂੰ ਗਾਲ੍ਹਾਂ ਤੇ ਧਮਕੀਆਂ ਦਿੱਤੀਆਂ ਅਤੇ ਪੈਸਿਆਂ ਦੀ ਕੋਈ ਮੰਗ ਨਹੀਂ ਕੀਤੀ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਦਿਤ ਦੇ ਅੰਧੇਰੀ ਸਥਿਤ ਘਰ ਦੇ ਬਾਹਰ ਵੀ ਅਸੀਂ ਪੁਲਸ ਦੀ ਇਕ ਟੀਮ ਤਾਇਨਾਤ ਕਰ ਦਿੱਤੀ ਹੈ।'

3 ਵਾਰ ਆਇਆ ਧਮਕੀ ਭਰਿਆ ਫੋਨ
ਅੱਗੇ ਅਧਿਕਾਰੀ ਨੇ ਦੱਸਿਆ ਕਿ ਉਦਿਤ ਨੂੰ ਪਹਿਲਾ ਫੋਨ ਤਕਰੀਬਨ ਇਕ ਮਹੀਨੇ ਪਹਿਲਾ ਆਇਆ ਸੀ। ਇਸ ਤੋਂ ਬਾਅਦ ਦੂਜਾ ਫੋਨ ਉਨ੍ਹਾਂ ਨੂੰ 17 ਜੁਲਾਈ ਤੇ ਤੀਜਾ ਫੋਨ 23 ਜੁਲਾਈ ਨੂੰ ਆਇਆ ਸੀ। ਉਦਿਤ ਜਿਸ ਬਿਲਡਿੰਗ 'ਚ ਰਹਿੰਦੇ ਹਨ ਉਸ ਦਾ ਗਾਰਡ ਵੀ ਬਿਹਾਰ ਦਾ ਹੈ ਅਤੇ ਕੁਝ ਸਮੇਂ ਪਹਿਲਾ ਹੀ ਉਹ ਆਪਣੇ ਘਰ ਬਿਹਾਰ ਜਾ ਸੀ, ਜਿਥੇ ਰਸਤੇ 'ਚ ਉਸ ਦਾ ਫੋਨ ਚੋਰੀ ਹੋ ਗਿਆ ਸੀ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਸੇ ਫੋਨ ਤੋਂ ਉਦਿਤ ਨੂੰ ਇਹ ਫੋਨ ਆ ਰਹੇ ਹਨ। 


Tags: Udit NarayanDeath ThreatsVeteran Playback SingerAmboli Police StationMumbai Crime BranchLakman

Edited By

Sunita

Sunita is News Editor at Jagbani.