ਫਿਲਮ- ਉਜੜਾ ਚਮਨ
ਕਲਾਕਾਰ- ਕਰਿਸ਼ਮਾ ਸ਼ਰਮਾ, ਸੰਨੀ ਸਿੰਘ, ਮਾਨਵੀ ਗਗਰੂ, ਸੌਰਭ ਸ਼ੁਕਲਾ
ਨਿਰਮਾਤਾ- ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ
ਇਨ੍ਹੀਂ ਦਿਨੀਂ ਵਧੀਆ ਗੱਲ ਇਹ ਹੋ ਰਹੀ ਹੈ, ਹਿੰਦੀ ਫਿਲਮਾਂ ਵਿਚ ਮੁੱਦਿਆਂ ’ਤੇ ਆਧਾਰਿਤ ਫਿਲਮਾਂ ਦੀ ਬਹਾਰ ਚੱਲ ਰਹੀ ਹੈ ਅਤੇ ਚੰਗੀ ਗੱਲ ਇਹ ਹੈ ਦਰਸ਼ਕ ਇਨ੍ਹਾਂ ਫਿਲਮਾਂ ਨੂੰ ਸਵੀਕਾਰ ਵੀ ਕਰ ਰਹੇ ਹਨ। ਅਜਿਹੀ ਹੀ ਇਕ ਫਿਲਮ ‘ਉਜੜਾ ਚਮਨ’ ਦਰਸ਼ਕਾਂ ਵਿਚਕਾਰ ਆਈ ਹੈ, ਜੋ ਗੰਜੇਪਨ ’ਤੇ ਆਧਾਰਿਤ ਹੈ।
ਕਹਾਣੀ
ਇਹ ਕਹਾਣੀ ਹੈ ਚਮਨ (ਸੰਨੀ ਸਿੰਘ) ਦੀ, ਜੋ ਦਿੱਲੀ ਦੇ ਇਕ ਕਾਲਜ ਵਿਚ ਹਿੰਦੀ ਦਾ ਪ੍ਰੋਫੈਸਰ ਹੈ। ਰਾਜੌਰੀ ਵਿਚ ਰਹਿਣ ਵਾਲੇ ਪੰਜਾਬੀ ਪਰਿਵਾਰ ਦਾ ਇਹ ਲੜਕਾ ਵਿਆਹ ਲਾਇਕ ਹੋ ਗਿਆ ਹੈ। ਸਭ ਕੁਝ ਵਧੀਆ ਹੁੰਦੇ ਹੋਏ ਵੀ ਵਿਆਹ ਵਿਚ ਰੁਕਾਵਟ ਦਾ ਕਾਰਨ ਹੈ, ਉਸ ਦਾ ਗੰਜਾਪਨ। ਇਸੇ ਕਾਰਨ ਉਹ ਆਪਣੇ ਆਲੇ-ਦੁਆਲੇ ਹਾਸੇ ਦਾ ਪਾਤਰ ਬਣਿਆ ਰਹਿੰਦਾ ਹੈ। ਅਜਿਹੇ ਵਿਚ ਉਸ ਨੂੰ ਅਪਸਰਾ (ਮਾਨਵੀ ਗਗਰੂ) ਮਿਲਦੀ ਹੈ, ਜੋ ਓਵਰਵੇਟ ਹੈ। ਘਰਵਾਲੇ ਚਾਹੁੰਦੇ ਹਨ, ਦੋਵਾਂ ਦਾ ਵਿਆਹ ਹੋ ਜਾਵੇ ਪਰ ਕੀ ਇਹ ਵਿਆਹ ਹੋ ਪਾਵੇਗਾ ? ਚਮਨ ਆਪਣੇ ਗੰਜੇਪਨ ਦੀ ਹੀਨ ਭਾਵਨਾ ਤੋਂ ਆਜ਼ਾਦ ਹੋ ਪਾਵੇਗਾ? ਇਸ ’ਤੇ ਆਧਾਰਿਤ ਹੈ ਫਿਲਮ ‘ਉਜੜਾ ਚਮਨ’। ਬਾਹਰੀ ਖਿੱਚ ਵੱਲ ਧਿਆਨ ਦੇਣ ਵਾਲੇ ਭਾਰਤੀ ਸਮਾਜ ’ਚ, ਗੰਜਾਪਨ ਕਿਸੇ ਲਈ ਕਿੰਨੀ ਵੱਡ ਮੁਸ਼ਕਿਲ ਅਤੇ ਹੀਨਤਾ ਦਾ ਸਭਭ ਹੋ ਸਕਦਾ ਹੈ, ਫਿਲਮ ’ਚ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।