FacebookTwitterg+Mail

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ 'ਹਾਈ ਐਂਡ ਯਾਰੀਆਂ'

uk usa and new zealand screens high end yaariyan
20 February, 2019 10:15:18 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੀ ਤਿੱਕੜੀ ਨਿੰਜਾ, ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਪੰਜਾਬੀ ਫਿਲਮ 'ਹਾਈ ਐਂਡ ਯਾਰੀਆਂ' 22 ਫਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਸਪੀਡ ਰਿਕਾਰਡਜ਼ ਨੇ ਇਸ ਫਿਲਮ ਦੀ ਸਿਨੇਮਾ ਲਿਸਟ ਜਾਰੀ ਕੀਤੀ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਇਹ ਵਿਦੇਸ਼ਾਂ 'ਚ ਕਿੱਥੇ-ਕਿੱਥੇ ਰਿਲੀਜ਼ ਹੋ ਰਹੀ ਹੈ। 
ਨਿਊਜ਼ੀਲੈਂਡ
Punjabi Bollywood Tadka

ਯੂ. ਐੱਸ. ਏ.
Punjabi Bollywood Tadka

ਯੂ. ਕੇ.
Punjabi Bollywood Tadka

ਦੱਸ ਦਈਏ ਕਿ ਇਸ ਫਿਲਮ ਨੂੰ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਇਸ ਫਿਲਮ 'ਚ ਨਿੰਜਾ, ਜੱਸੀ ਗਿੱਲ ਅਤੇ ਰਣਜੀਤ ਬਾਵਾ ਨਾਲ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ ਤੇ ਮੁਸਕਾਨ ਸੇਠੀ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਗੁਰਨਾਮ ਭੁੱਲਰ ਵੀ ਫਿਲਮ 'ਚ ਖਾਸ ਭੂਮਿਕਾ ਨਿਭਾ ਰਹੇ ਹਨ ਪਰ ਉਨ੍ਹਾਂ ਦਾ ਫਿਲਮ 'ਚ ਕੀ ਕਿਰਦਾਰ ਹੈ ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ। ਇਹ ਫਿਲਮ ਦੋਸਤਾਂ ਦੀ ਗੂੜ੍ਹੀ ਯਾਰੀ 'ਤੇ ਆਧਾਰਿਤ ਹੈ, ਜੋ ਇਕ-ਦੂਜੇ ਲਈ ਕੁਝ ਵੀ ਕਰ ਸਕਦੇ ਹਨ। ਵਿਦੇਸ਼ ਪੜ੍ਹਾਈ ਕਰਨ ਗਏ ਇਹ ਦੋਸਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਨ। ਇਸ ਫਿਲਮ 'ਚ ਦੋਸਤੀ, ਪਿਆਰ-ਮੁਹੱਬਤ, ਰਿਸ਼ਤਿਆਂ ਦੀ ਤੜਫ ਤੇ ਇਕ-ਦੂਜੇ ਲਈ ਮਰ-ਮਿਟਣ ਦਾ ਜਨੂੰਨ ਹੈ।


Tags: High End YaariyanUK USANew Zealand ScreensPollywood Punjabi NewsPunjabi Film StarsJassi GillRanjit BawaNinjaNavneet Kaur DhillonMuskan SethiAarushi SharmaNeet Kaurਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.