FacebookTwitterg+Mail

ਪੰਜਾਬੀ ਫਿਲਮਾਂ ਦੀ ਸਦਾਬਹਾਰ ਅਦਾਕਾਰਾ ਉਪਾਸਨਾ ਸਿੰਘ ਦੀਆਂ ਦੇਖੋ ਸ਼ਾਨਦਾਰ ਤਸਵੀਰਾਂ

upasana singh
29 June, 2018 01:53:45 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਅੱਜ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 29 ਜੁਲਾਈ 1975 ਨੂੰ ਹੁਸ਼ਿਆਰਪੁਰ 'ਚ ਹੋਇਆ ਹੈ। ਉਪਾਸਨਾ ਸਿੰਘ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਜੁਦਾਈ' ਨਾਲ ਕੀਤੀ ਸੀ।
Punjabi Bollywood Tadka
'ਬਦਲਾ ਜੱਟੀ, 'ਟਰੱਕ ਡਰਾਈਵਰ', 'ਸੂਬੇਦਾਰ', 'ਮੇਰਾ ਪੰਜਾਬ', 'ਜੱਟ ਐਂਡ ਜੂਲੀਅਟ', 'ਡਿਸਕੋ ਸਿੰਘ', 'ਡੈਡੀ ਕੂਲ ਮੁੰਡੇ ਫੂਲ' ਵਰਗੀਆਂ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 1986 'ਚ ਉਨ੍ਹਾਂ ਨੇ ਹਿੰਦੀ ਫਿਲਮ 'ਬਾਬੂਲ' ਮੁੱਖ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀ. ਵੀ. ਸੀਰੀਅਲ 'ਰਾਜਾ ਕੀ ਆਏਗੀ ਬਰਾਤ', 'ਪਰੀ ਹੂੰ ਮੈਂ, 'ਮਾਇਕਾ', 'ਯੇ ਮੇਰੀ ਲਾਈਫ ਹੈ', 'ਕਾਮੇਡੀ ਨਾਈਟ ਵਿਦ ਕਪਿਲ' 'ਚ 'ਭੂਆ' ਦਾ ਕਿਰਦਾਰ ਨਿਭਾਇਆ। 
Punjabi Bollywood Tadka
ਦੱਸ ਦੇਈਏ ਕਿ ਉਪਾਸਨਾ ਸਿੰਘ ਇਕ ਭਾਰਤੀ ਅਭਿਨੇਤਰੀ ਤੇ ਸਟੈਂਡਅੱਪ ਕਾਮੇਡੀਅਨ ਵੀ ਹੈ। ਉਨ੍ਹਾਂ ਨੂੰ 'ਕਾਮੇਡੀ ਨਾਈਟਸ ਵਿਦ ਕਪਿਲ ਭੂਆ' (ਪੜੋਸੀ ਆਂਟੀ) ਅਤੇ ਬਿੱਗ ਮੈਜਿਕ 'ਤੇ 'ਨਦਾਨੀਆਂ' 'ਚ ਤਾਰਾਵੰਤੀ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ।
Punjabi Bollywood Tadka
ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਖੇਤਰੀ ਸਿਨੇਮਾ ਜਿਵੇਂ ਕਿ ਪੰਜਾਬੀ, ਭੋਜਪੁਰੀ, ਰਾਜਸਥਾਨੀ ਅਤੇ ਗੁਜਰਾਤੀ ਦੀਆਂ ਭੂਮਿਕਾਵਾਂ ਨਿਭਾਈਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ 2' ਰਿਲੀਜ਼ ਹੋਈ ਹੈ, ਜਿਸ 'ਚ ਭੂਆ ਯਾਨੀ ਉਪਾਸਨਾ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ 'ਚ ਉਨ੍ਹਾਂ ਦੀ ਭੂਮਿਕਾ ਕਾਫੀ ਜ਼ਬਰਦਸਤ ਸੀ। ਉਨ੍ਹਾਂ ਦੀ ਦਮਦਾਰ ਅਦਾਕਾਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
Punjabi Bollywood Tadka
ਦੱਸ ਦੇਈਏ ਕਿ ਕਾਮੇਡੀਅਨ ਤੇ ਬਾਲੀਵੁਡ ਕਲਾਕਾਰ ਉਪਾਸਨਾ ਸਿੰਘ ਨੇ ਜ਼ੀਰਕਪੁਰ ਥਾਣੇ 'ਚ ਟੈਕਸੀ ਡਰਾਈਵਰ ਖਿਲਾਫ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ ਪੁਲਸ ਨੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਸੀ ਤੇ ਕਾਰਵਾਈ ਵੀ ਕੀਤੀ ਸੀ। ਡਰਾਈਵਰ ਵਲੋਂ ਮੁਆਫੀ ਮੰਗਣ ਤੋਂ ਬਾਅਦ ਅਪਣੀ ਸ਼ਿਕਾਇਤ ਵਾਪਸ ਲੈ ਲਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Upasana SinghHappy Birthday Comedy Nights with KapilJudaaiDarrJawani Zindabad My Friend GaneshaCarry On Jatta 2Judaai

Edited By

Sunita

Sunita is News Editor at Jagbani.