FacebookTwitterg+Mail

'ਦਿ ਕਪਿਲ ਸ਼ਰਮਾ ਸ਼ੋਅ' ਛੱਡਣ ਤੋਂ ਬਾਅਦ ਉਪਾਸਨਾ ਸਿੰਘ ਨੇ ਦਿੱਤਾ ਇਹ ਵੱਡਾ ਬਿਆਨ

upasana singh the kapil sharma show
02 September, 2017 05:00:24 PM

ਮੁੰਬਈ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਾ ਵਾਰ-ਵਾਰ ਸ਼ੂਟ ਰੱਦ ਹੋਣ ਤੋਂ ਬਾਅਦ ਚੈਨਲ ਨੇ ਬ੍ਰੇਕ ਲਗਾਉਣ ਦਾ ਫੈਸਲਾ ਲਿਆ ਹੈ। ਚੈਨਲ ਇਸ ਫੈਸਲੇ ਤੋਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' ਦੇ ਵਾਪਸ ਆਉਣ ਦੀ ਗੱਲ ਵੀ ਕਹਿ ਚੁੱਕਾ ਹੈ। ਹਾਲ ਹੀ 'ਚ ਕਪਿਲ ਦਾ ਸ਼ੋਅ ਛੱਡ ਕੇ 'ਡਰਾਮਾ ਕੰਪਨੀ' ਜੁਆਇਨ ਕਰਨ ਵਾਲੀ ਅਭਿਨੇਤਰੀ ਉਪਾਸਨਾ ਸਿੰਘ ਨੇ ਚੈਨਲ ਦੇ ਇਸ ਫੈਸਲੇ 'ਤੇ ਵੱਡਾ ਬਿਆਨ ਦਿੱਤਾ ਹੈ।
ਕਪਿਲ ਸ਼ਰਮਾ ਦੇ ਸ਼ੋਅ 'ਚ 'ਭੂਆ' ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਉਪਾਸਨਾ ਸਿੰਘ ਨੇ ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ ਨੂੰ ਛੱਡ ਕੇ ਉਸ ਦੇ ਦੁਸ਼ਮਣ ਕ੍ਰਿਸ਼ਣਾ ਅਭਿਸ਼ੇਕ ਦੇ 'ਡਰਾਮਾ ਕੰਪਨੀ' ਨੂੰ ਜੁਆਇਨ ਕੀਤਾ ਹੈ। ਚੈਨਲ ਦੇ ਸ਼ੋਅ ਨੂੰ ਬੰਦ ਕਰਨ ਦੇ ਫੈਸਲੇ ਦੇ ਨਾਲ ਉਪਾਸਨਾ ਨੇ ਕਪਿਲ ਸ਼ਰਮਾ ਤੇ ਉਸ ਦੇ ਸ਼ੋਅ ਨੂੰ ਛੱਡਣ ਵਾਲੇ ਕਾਮੇਡੀਅਨਜ਼ 'ਤੇ ਵੀ ਵੱਡਾ ਬਿਆਨ ਦਿੱਤਾ ਹੈ।
ਉਪਾਸਨਾ ਦਾ ਕਹਿਣਾ ਹੈ, 'ਦਿ ਕਪਿਲ ਸ਼ਰਮਾ ਸ਼ੋਅ 'ਚ ਮੇਰਾ ਕਿਰਦਾਰ ਕੁਝ ਜ਼ਿਆਦਾ ਮਜ਼ੇਦਾਰ ਨਹੀਂ ਸੀ। ਮੇਰੇ ਲਈ ਮੇਰਾ ਕਿਰਦਾਰ ਬਹੁਤ ਜ਼ਰੂਰੀ ਹੈ। ਮੈਂ ਹਰ ਵਾਰ ਕਪਿਲ ਸ਼ਰਮਾ ਲਈ ਸ਼ੋਅ 'ਚ ਇਕੋ ਜਿਹੀਆਂ ਲਾਈਨਾਂ ਨਾਲ ਪੇਸ਼ਕਾਰੀ ਨਹੀਂ ਕਰ ਸਕਦੀ ਸੀ।'
ਉਪਾਸਨਾ ਨੇ ਅੱਗੇ ਕਿਹਾ, 'ਕਪਿਲ ਸ਼ਰਮਾ ਦੇ ਸ਼ੋਅ ਦੇ 5 ਸ਼ੂਟ ਰੱਦ ਹੋ ਚੁੱਕੇ ਹਨ। ਇਸ ਸ਼ੋਅ ਨੂੰ ਕਾਮਯਾਬ ਬਣਾਉਣ 'ਚ ਕਾਸਟ ਦਾ ਵੱਡਾ ਯੋਗਦਾਨ ਸੀ। ਮੈਨੂੰ ਬੇਹੱਦ ਦੁੱਖ ਹੁੰਦਾ ਹੈ ਕਿ ਇਹ ਸ਼ੋਅ ਅੱਜ ਅਜਿਹੇ ਦੌਰ 'ਚੋਂ ਲੰਘ ਰਿਹਾ ਹੈ। ਮੇਰਾ ਮੰਨਣ ਹੈ ਕਿ ਕਪਿਲ ਇੰਨੇ ਲੋਕਾਂ ਦੇ ਦੂਰ ਜਾਣ ਤੋਂ ਬਾਅਦ ਬਹੁਤ ਇਕੱਲੇ ਪੈ ਗਏ ਹਨ। ਇਸੇ ਵਜ੍ਹਾ ਕਾਰਨ ਕਪਿਲ ਸ਼ਰਮਾ 'ਤੇ ਕੰਮ ਦਾ ਦਬਾਅ ਵੱਧ ਗਿਆ ਹੈ ਤੇ ਉਹ ਸ਼ੋਅ ਨੂੰ ਲੈ ਕੇ ਚਿੰਤਾ 'ਚ ਵੀ ਹਨ।'


Tags: Upasana Singh The Kapil Sharma Show Kapil Sharma Krushna Abhishek