FacebookTwitterg+Mail

ਸ਼ੋਅ 'ਚ ਵਾਪਸੀ ਕਰਦੇ ਹੀ ਸੁਨੀਲ ਅਤੇ ਕਪਿਲ ਦੇ ਆਪਸੀ ਵਿਵਾਦਾਂ 'ਤੇ ਉਪਾਸਨਾ ਨੇ ਦਿੱਤਾ ਅਜਿਹਾ ਬਿਆਨ

upasna singh
14 April, 2017 02:54:06 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਆਪਸੀ ਵਿਵਾਦ ਤੋਂ ਬਾਅਦ ਅਦਾਕਾਰਾ ਉਪਾਸਨਾ ਸਿੰਘ ਇਸ ਸ਼ੋਅ 'ਚ ਨਜ਼ਰ ਆਵੇਗੀ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਉਪਾਸਨਾ ਕਪਿਲ ਦੀ ਮਾਸੀ ਦਾ ਕਿਰਦਾਰ 'ਚ ਨਜ਼ਰ ਆਵੇਗੀ। ਕਪਿਲ ਅਤੇ ਸੁਨੀਲ ਦੇ ਆਪਸੀ ਵਿਵਾਦ 'ਤੇ ਉਨ੍ਹਾਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਉਹ ਦੋਵੇਂ ਮਿਲ ਕੇ ਕੰਮ ਕਰਨ ਅਤੇ ਸ਼ੋਅ 'ਚ ਇਕੱਠੇ ਨਜ਼ਰ ਆਉਣ।

ਸੂਤਰਾਂ ਮੁਤਾਬਕ ਕਪਿਲ ਅਤੇ ਸੁਨੀਲ ਦੇ ਆਪਸੀ ਵਿਵਾਦ 'ਤੇ ਇਸ ਅਭਿਨੇਤਰੀ ਨੇ ਕਿਹਾ, ''ਕਪਿਲ ਅਤੇ ਸੁਨੀਲ ਇਕ ਚੰਗੇ ਦੋਸਤ ਹਨ। ਉਹ ਕਾਫੀ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਜਾਣਦੇ ਹਨ। ਇਹ ਬਹੁਤ ਬਦਕਿਸਮਤ ਸੀ ਕਿ ਉਨ੍ਹਾਂ ਵਿਚਕਾਰ ਅਜਿਹਾ ਹੋਇਆ ਪਰ ਮੈਨੂੰ ਲਗਦਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ। ਮੈਂ ਚਾਹੁੰਦੀ ਹਾਂ ਕਿ ਦੋਵੇਂ ਇਕੱਠ ਨਜ਼ਰ ਆਉਣ। ਅਸੀਂ ਇਕ ਪਰਿਵਾਰ ਦੀ ਤਰ੍ਹਾਂ ਹਾਂ ਤੇ ਪਰਿਵਾਰ ਉਤਾਰ ਚੜਾਵ ਤੋਂ ਹੋ ਕੇ ਗੁਜਰਦਾ ਹੈ, ਹਾਲਾਂਕਿ ਅੰਤ 'ਚ ਸਭ ਇਕੱਠੇ ਹੁੰੰਦੇ ਹਨ। ਮੈਨੂੰ ਲਗਦਾ ਹੈ ਕਿ ਉਹ ਫਿਰ ਤੋਂ ਦੋਸਤ ਬਣ ਜਾਣਗੇ। ਇਸ ਤੋਂ ਇਲਾਵਾ ਉਪਾਸਨਾ ਨੂੰ ਜਦੋਂ ਇਹ ਸਵਾਲ ਪੁਛਿਆ ਗਿਆ ਕਿ ਸੁਨੀਲ ਗਰੋਵਰ ਸੋਨੀ ਟੀ. ਵੀ. ਚੈਨਲ 'ਤੇ ਇਕ ਸ਼ੋਅ ਕਰਨ ਜਾ ਰਹੇ ਹਨ, ਜੇਕਰ ਤੁਹਾਨੂੰ ਇਸ ਦੀ ਆਫਰ ਮਿਲੀ ਤਾਂ ਤੁਸੀਂ ਸਵਿਕਾਰ ਕਰੋਗੇ। ਇਸ ਦਾ ਜਵਾਬ ਦਿੰਦੇ ਹੋਏ ਕਿਹਾ, ''ਮੈਂ ਅਜਿਹਾ ਕੁਝ ਨਹੀਂ ਸੁਣਿਆ ਤੇ ਨਾ ਹੀ ਮੈਨੂੰ ਲਗਦਾ ਹੈ ਕਿ ਇਕ ਹੀ ਲਾਈਨ 'ਤੇ ਦੋ ਸ਼ੋਅ ਹੋ ਸਕਦੇ ਹਨ, ਮੈਂ ਇਕ ਸਮੇਂ 'ਤੇ ਇਕ ਸ਼ੋਅ ਲਈ ਹੀ ਵਚਨਬੱਧ ਹਾਂ। ਇਸ ਤੋਂ ਪਹਿਲਾਂ ਵੀ ਉਪਾਸਨਾ ਦੇ ਕਿਰਦਾਰ ਨੂੰ ਪਸ਼ੰਸਕਾਂ ਵੱਲੋ 'ਕਾਮੇਡੀ ਨਾਈਟ ਵਿਦ ਕਪਿਲ' 'ਚ ਬਹੁਤ ਪਸੰਦ ਕੀਤਾ ਜਾਂਦਾ ਸੀ।


Tags: Upasna Singh Kapil Sharma Sunil Grover Comedy Nights with Kapil ਉਪਾਸਨਾ ਸਿੰਘ ਕਪਿਲ ਸ਼ਰਮਾ ਸੁਨੀਲ ਗਰੋਵਰ