FacebookTwitterg+Mail

ਕਪਿਲ ਦਾ ਸ਼ੋਅ ਛੱਡਣ ਤੋਂ ਬਾਅਦ 'ਪਿੰਕੀ ਭੂਆ' ਨੇ ਕ੍ਰਿਸ਼ਣਾ ਦੇ ਸ਼ੋਅ ਬਾਰੇ ਕਿਹਾ ਕੁਝ ਅਜਿਹਾ...

upasna singh
01 September, 2017 01:25:18 PM

ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' 'ਚ ਟਵਿੰਕਲ ਦਾ ਕਿਰਦਾਰ ਨਿਭਾਉਣ ਵਾਲੀ ਉਪਾਸਨਾ ਸਿੰਘ ਨੇ ਸ਼ੋਅ ਛੱਡ ਦਿੱਤਾ ਹੈ  ਅਤੇ ਉਨ੍ਹਾਂ ਕਪਿਲ ਸ਼ਰਮਾ ਦੇ ਮੁਕਾਬਲੇਬਾਜ਼ ਕ੍ਰਿਸ਼ਣਾ ਅਭਿਸ਼ੇਕ ਦਾ ਸ਼ੋਅ 'ਡਰਾਮਾ ਕੰਪਨੀ' ਜਵਾਇਨ ਕਰ ਲਿਆ ਹੈ। ਸੂਤਰਾਂ ਮੁਤਾਬਕ ਉਪਾਸਨਾ ਸਿੰਘ ਨੇ ਆਪਣੇ ਇਕ ਬਿਆਨ 'ਚ ਇਕ ਕਿਹਾ ਕਿ ਸੋਨੀ ਟੀ. ਵੀ. ਦੇ ਇਸ ਨਵੇਂ ਸ਼ੋਅ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੀ ਹਾਂ।
'ਪਿੰਕੀ ਭੂਆ' ਦੇ ਨਾਂ ਨਾਲ ਮਸ਼ਹੂਰ ਉਪਾਸਨਾ ਨੇ ਕਿਹਾ, ''ਮੈਂ 'ਡਰਾਮਾ ਕੰਪਨੀ' ਨਾਲ ਜੁੜ ਕੇ ਕਾਫੀ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਪਹਿਲਾਂ ਵੀ ਨੀਤੀ ਅਤੇ ਪ੍ਰੀਤੀ ਸਿਮੋਜ਼ ਨਾਲ ਕੰਮ ਕਰ ਚੁੱਕੀ ਹਾਂ। ਉਹ ਮੇਰੀ ਚੰਗੀ ਦੋਸਤ ਹੈ। ਆਉਣ ਵਾਲੇ ਐਪੀਸੋਡ ਲਈ ਮੈਂ ਸਪੈਸ਼ਲ ਪਰਫਾਰਮ ਦਵਾਂਗੀ''। ਤੁਹਾਨੂੰ ਇਹ ਦੱਸ ਦੇਈਏ ਕਿ ਨੀਤੀ ਅਤੇ ਪ੍ਰੀਤੀ ਦੋਵੇਂ ਕਪਿਲ ਦੇ ਸ਼ੋਅ ਨੂੰ ਪ੍ਰੋਡਿਊਸ ਕਰ ਚੁੱਕੀਆਂ ਹਨ। ਅਜਿਹੀਆਂ ਖਬਰਾਂ ਆ ਰਹੀਆਂ ਆ ਰਹੀਆਂ 'ਕਾਮੇਡੀ ਨਾਈਟ ਵਿਦ ਕਪਿਲ' 'ਚ ਉਪਾਸਨਾ 'ਪਿੰਕੀ ਭੂਆ' ਦਾ ਕਿਰਦਾਰ ਨਿਭਾਉਂਦੀ ਸੀ ਪਰ ਆਪਣੇ ਕਿਰਦਾਰ ਤੋਂ ਨਾ ਖੁਸ਼ ਹੋ ਕੇ ਉਨ੍ਹਾਂ ਕਪਿਲ ਦੇ ਸ਼ੋਅ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਕ੍ਰਿਸ਼ਣਾ ਦੇ ਸ਼ੋਅ 'ਕਾਮੇਡੀ ਨਾਈਟ' ਨਾਲ ਜੁੜੀ ਪਰ ਇਹ ਕਹਿ ਕੇ ਸ਼ੋਅ ਨੂੰ ਛੱਡ ਦਿੱਤਾ ਕਿ ਉਨ੍ਹਾਂ ਨੂੰ ਇਸ 'ਚ ਕੋਈ ਮਜ਼ਾ ਨਹੀਂ ਆਇਆ। ਇਸ ਤੋਂ ਬਾਅਦ ਉਹ ਮੁੜ ਕਪਿਲ ਦੇ ਸ਼ੋਅ ਨਾਲ ਜੁੜ ਗਈ। ਹੁਣ ਫਿਰ ਉਪਾਸਨਾ ਨੇ ਕ੍ਰਿਸ਼ਣਾ ਦਾ ਸ਼ੋਅ 'ਡਰਾਮਾ ਕੰਪਨੀ' ਜਵਾਇਨ ਕਰ ਲਿਆ ਹੈ। ਹਾਲ ਹੀ 'ਚ ਉਹ ਇਸ ਸ਼ੋਅ ਦੀ ਸ਼ੂਟਿੰਗ ਵੀ ਕਰ ਚੁੱਕੇ ਹਨ।


Tags: TV Actress Kapil Sharma Upasna Singh The Drama Company Krishna Abhishek ਦਿ ਕਪਿਲ ਸ਼ਰਮਾ ਸ਼ੋਅ ਉਪਾਸਨਾ ਸਿੰਘ