ਮੁੰਬਈ— ਟੀ. ਵੀ. ਅਭਿਨੇਤਰੀ ਅਤੇ ਕਾਮੇਡੀਅਨ ਉਪਾਸਨਾ ਸਿੰਘ ਬੀਤੇ ਦਿਨੀਂ 42 ਸਾਲ ਦੀ ਹੋ ਚੁੱਕੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ।
ਇਸ ਦੌਰਾਨ ਉਨ੍ਹਾਂ ਨੇ ਇਕ ਪਾਰਟੀ ਵੀ ਰੱਖੀ ਸੀ, ਜਿਸ 'ਚ ਰਾਖੀ ਸਾਵੰਤ ਸਮੇਤ ਕਈ ਟੀ. ਵੀ. ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਉਪਾਸਨਾ ਸਿੰਘ ਨੇ ਗੂੜ੍ਹੇ ਨੀਲੇ ਰੰਗ ਦਾ ਫ੍ਰਾਕ ਸੂਟ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਸੀ।
ਇਸ ਦੌਰਾਨ ਰਾਖੀ ਸਾਵੰਤ ਨੇ ਵੀ ਪਾਰਟੀ 'ਚ ਟ੍ਰਾਂਸਪੈਰੇਂਟ ਟਾਪ ਪਹਿਨ ਕੇ ਸ਼ਿਰਕਤ ਕੀਤੀ। ਦੱਸ ਦਈਏ ਕਿ ਪਾਰਟੀ 'ਚ ਉਪਾਸਨਾ ਖੂਬ ਮਸਤੀ ਕਰਦੀ ਨਜ਼ਰ ਆਈ।
ਸਾਰਿਆਂ ਨੇ ਖੂਬ ਡਾਂਸ ਕੀਤਾ। ਇਸ ਪਾਰਟੀ 'ਚ ਰਾਖੀ ਤੋਂ ਇਲਾਵਾ ਰਤਨ ਰਾਜਪੂਤ, ਅਯਾਜ ਅਹਿਮਦ ਅਤੇ ਦੀਪਕ ਤਿਜੋਰੀ ਵੀ ਸ਼ਾਮਲ ਹੋਏ ਸਨ।