FacebookTwitterg+Mail

Shocking : ਤਾਂ ਇਸ ਵਜ੍ਹਾ ਕਾਰਨ ਕਪਿਲ ਦਾ ਸ਼ੋਅ ਮੁੜ ਛੱਡ ਰਹੀ ਹੈ 'ਪਿੰਕ ਭੂਆ' (ਦੇਖੋ ਤਸਵੀਰਾਂ)

    1/11
12 November, 2016 05:51:53 PM
ਮੁੰਬਈ— 'ਕਾਮੇਡੀ ਨਾਈਟਸ ਵਿਦ ਕਿਪਲ' ਰਾਹੀਂ ਕਪਿਲ ਸ਼ਰਮਾ ਦੀ ਪਿੰਕੀ ਭੂਆ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਉਪਾਸਨਾ ਸਿੰਘ 'ਦਿ ਕਪਿਲ ਸ਼ਰਮਾ ਸ਼ੋਅ' ਛੱਡ ਰਹੀ ਹੈ। ਹਾਲ ਹੀ 'ਚ ਖਬਰਾਂ ਸਨ ਕਿ ਉਪਾਸਨਾ ਸਿੰਘ ਤੇ ਉਨ੍ਹਾਂ ਦੇ ਪਤੀ ਨੀਰਜ ਭਾਰਦਵਾਜ ਦਾ ਤਲਾਕ ਹੋਣ ਜਾ ਰਿਹਾ ਹੈ। ਖਬਰਾਂ ਮੁਤਾਬਕ ਨਵੰਬਰ 2009 'ਚ ਵਿਆਹ ਦੇ ਬੰਧਨ 'ਚ ਬੱਝਿਆ ਇਹ ਜੋੜਾ ਚਾਰ ਸਾਲਾਂ ਤੋਂ ਅਲੱਗ ਰਹਿ ਰਿਹਾ ਹੈ। ਦੋਵਾਂ ਦਾ ਸਿਰਫ ਕਾਨੂੰਨੀ ਰੂਪ ਨਾਲ ਅਲੱਗ ਹੋਣਾ ਬਾਕੀ ਰਹਿ ਗਿਆ ਹੈ।
ਜਦੋਂ ਕਪਿਲ ਦੀ ਟੀਮ ਨੇ ਕਲਰਸ ਚੈਨਲ ਨੂੰ ਛੱਡਿਆ ਤੇ ਸੋਨੀ ਚੈਨਲ 'ਤੇ ਆਪਣਾ ਸ਼ੋਅ ਸ਼ੁਰੂ ਕੀਤਾ, ਉਦੋਂ ਉਪਾਸਨਾ ਸਿੰਘ ਕ੍ਰਿਸ਼ਨਾ ਅਭਿਸ਼ੇਕ ਦੇ ਸ਼ੋਅ 'ਕਾਮੇਡੀ ਨਾਈਟਸ ਲਾਈਵ' ਨਾਲ ਸੀ ਪਰ ਉਸ ਨੇ ਛੇਤੀ ਹੀ ਕ੍ਰਿਸ਼ਨਾ ਦੀ ਟੀਮ ਨੂੰ ਛੱਡ ਕੇ ਕਪਿਲ ਦੀ ਟੀਮ ਨੂੰ ਜੁਆਇਨ ਕਰ ਲਿਆ ਸੀ। ਹੁਣ ਖਬਰ ਹੈ ਕਿ ਉਪਾਸਨਾ ਸਿੰਘ ਆਪਣੀ ਵਿਆਹੁਤਾ ਜ਼ਿੰਦਗੀ 'ਚ ਆਈਆਂ ਦਿੱਕਤਾਂ ਦੇ ਚਲਦਿਆਂ ਕਪਿਲ ਦੇ ਸ਼ੋਅ ਨੂੰ ਵੀ ਛੱਡ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਪਿਲ ਨੂੰ ਹੁਣ ਆਪਣੇ ਸ਼ੋਅ 'ਚ ਉਪਾਸਨਾ ਵਲੋਂ ਨਿਭਾਏ ਜਾ ਰਹੇ ਕਿਰਦਾਰ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ, ਇਸ ਲਈ ਉਸ ਦੇ ਵਾਪਸ ਕਪਿਲ ਦੀ ਟੀਮ 'ਚ ਆਉਣ ਦੀ ਕੋਈ ਉਮੀਦ ਨਹੀਂ ਹੈ।
ਖਬਰਾਂ ਮੁਤਾਬਕ ਉਪਾਸਨਾ ਤੇ ਨੀਰਜ ਚਾਰ ਸਾਲ ਤੋਂ ਅਲੱਗ ਰਹਿ ਰਹੇ ਹਨ ਪਰ ਉਨ੍ਹਾਂ ਵਿਚਾਲੇ ਗੱਲਬਾਤ ਹੋ ਰਹੀ ਸੀ ਪਰ 9 ਮਹੀਨਿਆਂ ਤੋਂ ਉਨ੍ਹਾਂ ਦਾ ਇਕ-ਦੂਜੇ ਨਾਲ ਕੋਈ ਸੰਪਰਕ ਨਹੀਂ ਹੋਇਆ। ਉਪਾਸਨਾ ਨੇ ਨੀਰਜ ਨੂੰ ਆਪਣੀ ਜਨਮਦਿਨ ਪਾਰਟੀ 'ਚ ਵੀ ਨਹੀਂ ਬੁਲਾਇਆ ਸੀ। ਦੱਸਿਆ ਜਾਂਦਾ ਹੈ ਕਿ ਦੋਵਾਂ ਨੇ ਵਿਆਹ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਤਭੇਦ ਨਹੀਂ ਸੁਲਝ ਸਕੇ। ਅਲੱਗ-ਅਲੱਗ ਉਮੀਦਾਂ ਦੀ ਵਜ੍ਹਾ ਕਾਰਨ ਰਿਸ਼ਤਾ ਤਲਾਕ ਤਕ ਪਹੁੰਚ ਗਿਆ ਹੈ।

Tags: ਉਪਾਸਨਾ ਸਿੰਘ ਪਿੰਕ ਭੂਆ ਕਪਿਲ ਸ਼ਰਮਾ Upasna Singh Pinky Bhua Kapil Sharma