FacebookTwitterg+Mail

ਪਤੀ ਨੀਰਜ ਕੋਲ੍ਹ ਵਾਪਸ ਆਈ ਕਪਿਲ ਸ਼ਰਮਾ ਦੀ 'ਭੂਆ', ਕਦੇ ਦਿੱਤੀ ਸੀ ਤਲਾਕ ਦੀ ਅਰਜ਼ੀ

upasna singh resolves marital issues with husband
10 April, 2018 02:39:43 PM

ਮੁੰਬਈ(ਬਿਊਰੋ)— ਕਾਮੇਡੀਅਨ ਅਤੇ ਟੀ. ਵੀ. ਅਦਾਕਾਰਾ ਉਪਾਸਨਾ ਸਿੰਘ ਆਪਣੇ ਪਤੀ ਨੀਰਜ ਭਾਰਦਵਾਜ ਤੋਂ ਪਿਛਲੇ 6 ਸਾਲਾਂ ਤੋਂ ਵੱਖਰੀ ਰਹਿ ਰਹੀ ਸੀ ਪਰ ਹੁਣ ਉਨ੍ਹਾਂ ਨੇ ਪਤੀ ਨੀਰਜ ਨਾਲ ਸੁਲਹ ਕਰ ਲਈ ਹੈ ਅਤੇ ਉਹ ਉਨ੍ਹਾਂ ਕੋਲ੍ਹ ਵਾਪਸ ਆ ਗਈ ਹੈ। ਉਨ੍ਹਾਂ ਨੇ ਸੀਰੀਅਲ 'ਸਾਥ ਨਿਭਾਨਾ ਸਾਥੀਆਂ' ਦੇ ਐਕਟਰ ਨੀਰਜ ਭਾਰਦਵਾਜ ਨਾਲ 2009 'ਚ ਵਿਆਹ ਕੀਤਾ ਸੀ।Punjabi Bollywood Tadka

ਹਾਲਾਂਕਿ ਵਿਆਹ ਦੇ ਕੁਝ ਸਾਲਾਂ ਅੰਦਰ ਦੋਹਾਂ ਵਿਚਕਾਰ ਲੜਾਈ ਹੋ ਗਈ ਸੀ। ਉਪਾਸਨਾ ਨੇ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਕਪਿਲ ਸ਼ਰਮਾ ਦੀ 'ਭੂਆ' ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

ਇਸ ਕਿਰਦਾਰ ਤੋਂ ਉਹ ਦਰਸ਼ਕਾਂ 'ਚ ਬੇਹੱਦ ਮਸ਼ਹੂਰ ਹੋਈ ਸੀ। ਜਾਣਕਾਰੀ ਮੁਤਾਬਕ ਉਪਾਸਨਾ ਸਿੰਘ ਵਿਆਹ ਤੋਂ ਬਾਅਦ ਪਤੀ ਨੀਰਜ ਤੋਂ 2012 'ਚ ਵੱਖਰੀ ਰਹਿ ਰਹੀ ਸੀ। ਦੋਹਾਂ ਨੇ 2016 'ਚ ਤਲਾਕ ਲਈ ਅਰਜ਼ ਵੀ ਦਿੱਤੀ ਸੀ ਪਰ ਦੋਹਾਂ ਨੇ ਸਮਝੌਤਾ ਕਰ ਲਿਆ।

Punjabi Bollywood Tadka

ਲੰਬੇ ਸਮੇਂ ਤੋਂ ਦੋਹਾਂ 'ਚ ਗੱਲਬਾਤ ਵੀ ਬੰਦ ਸੀ। ਹਾਲਾਂਕਿ ਹੁਣ ਦੋਹਾਂ 'ਚ ਸੁਲਹ ਹੋ ਗਈ ਹੈ। ਉਪਾਸਨਾ, ਨੀਰਜ ਨਾਲ ਹਾਲ ਹੀ 'ਚ ਗੰਗਟੋਕ ਵੇਕੇਸ਼ਨ ਮਨਾਉਣ ਵੀ ਗਈ ਸੀ। ਇੰਨਾ ਹੀ ਨਹੀਂ ਉਹ ਬਿਹਾਰ ਆਪਣੇ ਸੱਸ-ਸਹੁਰੇ ਨੂੰ ਮਿਲ ਕੇ ਆਈ ਸੀ।

Punjabi Bollywood Tadka

ਉਨ੍ਹਾਂ ਨੇ ਦੱਸਿਆ ਕਿ ਕੁਝ ਬਾਹਰੀ ਲੋਕਾਂ ਨੇ ਵੀ ਸਾਡੇ ਵਿਚਕਾਰ ਤਣਾਅ ਵਧਾਇਆ। ਉਪਾਸਨਾ ਸਿੰਘ ਨੇ ਟੀ. ਵੀ. ਸੀਰੀਅਲ 'ਐ ਦਿਲ ਹੈ ਨਾਦਾਨ' 'ਚ ਐਕਟਰ ਨੀਰਜ ਭਾਰਦਵਾਜ ਨਾਲ ਕੰਮ ਕੀਤਾ।

Punjabi Bollywood Tadka

ਇਸੇ ਦੌਰਾਨ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। 2009 'ਚ ਦੋਹਾਂ ਨੇ ਵਿਆਹ ਕੀਤਾ। ਟੀ. ਵੀ. ਸੀਰੀਅਲਸ ਤੋਂ ਇਲਾਵਾ ਉਪਾਸਨਾ ਕਈ ਫਿਲਮਾਂ 'ਚ ਵੀ ਦਿਖ ਚੁੱਕੀ ਹੈ।

Punjabi Bollywood Tadka

ਉਨ੍ਹਾਂ ਨੇ 'ਡਰ', 'ਮੈਂ ਪ੍ਰੇਮ ਕੀ ਦੀਵਾਨੀ ਹੂੰ', 'ਮੁਝਸੇ ਸ਼ਾਦੀ ਕਰੋਗੀ', 'ਇਤਰਾਜ਼', 'ਗੋਲਮਾਲ ਰਿਟਰਨਸ' 'ਚ ਨਜ਼ਰ ਆ ਚੁੱਕੀ ਹੈ। ਉੱਥੇ ਨੀਰਜ ਨੇ ਵੀ ਕਈ ਭੋਜਪੁਰੀ ਫਿਲਮਾਂ 'ਚ ਕੰਮ ਕੀਤਾ ਹੈ।


Tags: Upasna SinghResolvesMarital IssuesNeeraj BhardwajKapil SharmaComedy Nights with Kapil

Edited By

Chanda Verma

Chanda Verma is News Editor at Jagbani.