FacebookTwitterg+Mail

ਫਿਲਮ ਨਿਰਮਾਤਾ ਬਣੀ ਉਪਾਸਨਾ ਸਿੰਘ, ਭੋਜਪੁਰੀ ਫਿਲਮ ਦਾ ਕਰੇਗੀ ਨਿਰਮਾਣ

upasna singh to produce a bhojpuri film
28 January, 2017 10:13:32 PM
ਮੁੰਬਈ— ਬਾਲੀਵੁੱਡ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਹੁਣ ਫਿਲਮ ਨਿਰਮਾਤਾ ਬਣੇਗੀ। ਲੋਕਪ੍ਰਿਯ ਕਾਮੇਡੀ ਸ਼ੋਅ 'ਕਾਮੇਡੀ ਨਾਈਟ ਵਿਦ ਕਪਿਲ' 'ਚ ਭੂਆ ਜੀ ਦੇ ਕਿਰਦਾਰ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਛਾਪ ਛੱਡਣ ਵਾਲੀ ਉਪਾਸਨਾ ਸਿੰਘ ਵੀ ਭੋਜਪੁਰੀ ਫਿਲਮ ਦਾ ਨਿਰਮਾਣ ਕਰੇਗੀ। ਅਵਿਕਾ ਗਰੁੱਪ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਸੰਤੋਸ਼ ਕ੍ਰਿਏਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਫਿਲਮ 'ਚ ਪਵਨ ਸਿੰਘ ਤੇ ਅਕਸ਼ਰਾ ਸਿੰਘ ਦੀ ਮੁੱਖ ਭੂਮਿਕਾ ਹੈ।
ਉਪਾਸਨਾ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਫਿਲਮ ਐਕਸ਼ਨ ਪੈਕ ਫਿਲਮ ਹੋਵੇਗੀ ਤੇ ਕਈ ਦਰਸ਼ਕਾਂ ਤੇ ਸੋਮਿਆਂ ਨਾਲ ਭੋਜਪੁਰੀ ਫਿਲਮ ਜਗਤ ਪਹਿਲੀ ਵਾਰ ਰੂ-ਬ-ਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭੋਜਪੁਰੀ ਦੀਆਂ ਹਾਲ ਹੀ ਦੀਆਂ ਫਿਲਮਾਂ ਨੂੰ ਦੇਖਣ ਤੋਂ ਬਾਅਦ ਮੁੱਖ ਭੂਮਿਕਾ ਲਈ ਪਵਨ ਸਿੰਘ ਦੀ ਚੋਣ ਕੀਤੀ ਕਿਉਂਕਿ ਕਹਾਣੀ ਦੀ ਮੰਗ ਦੇ ਨਾਲ-ਨਾਲ ਦਰਸ਼ਕ ਵੀ ਇਸ ਫਿਲਮ ਵਿਚ ਪਵਨ ਸਿੰਘ ਨੂੰ ਹੀ ਦੇਖਣਾ ਪਸੰਦ ਕਰਨਗੇ। ਇਸ ਫਿਲਮ 'ਚ ਹੈਲੀਕਾਪਟਰ ਦੇ ਨਾਲ-ਨਾਲ ਚਾਰਟਡ ਪਲੇਨ ਦੇ ਵੀ ਕਈ ਦ੍ਰਿਸ਼ ਹੋਣਗੇ, ਜਿਨ੍ਹਾਂ ਦਾ ਫਿਲਮਾਂਕਣ ਵੱਡੇ ਕੈਨਵਸ 'ਤੇ ਕੀਤਾ ਜਾਵੇਗਾ।

Tags: Upasna Singh Bhojpuri film Kapil Sharma Comedy Show Pinky Bhuya