FacebookTwitterg+Mail

11 ਫਰਵਰੀ ਨੂੰ ਰਿਲੀਜ਼ ਹੋਵੇਗਾ ਫਿਲਮ 'ਇਕ ਸੰਧੂ ਹੁੰਦਾ ਸੀ' ਦਾ ਦੂਜਾ ਗੀਤ 'ਗਾਲਿਬ'

upcoming punjabi movie ik sandhu hunda si new song galib poster out now
10 February, 2020 11:14:52 AM

ਜਲੰਧਰ (ਬਿਊਰੋ) - ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਪੰਜਾਬੀ ਫਿਲਮ 'ਇਕ ਸੰਧੂ ਹੁੰਦਾ ਸੀ' ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਗਿੱਪੀ ਨੇ ਫਿਲਮ ਦੇ ਨਵੇਂ ਗੀਤ 'ਗਾਲਿਬ' ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨਾਲ ਨੇਹਾ ਸ਼ਰਮਾ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕ ਬੀ ਪਰਾਕ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਨਗੇ। ਇਸ ਗੀਤ ਦੇ ਬੋਲਾਂ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਕਲਮਬਧ ਕੀਤਾ ਹੈ, ਜਿਸ ਨੂੰ ਮਿਊਜ਼ਿਕ ਵੀ ਖੁਦ ਬੀ ਪਰਾਕ ਨੇ ਦਿੱਤਾ ਹੈ। ਇਹ ਗੀਤ 11 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਪਹਿਲਾ ਗੀਤ 'ਚਰਚੇ' ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਫਿਲਮ ਦੇ ਟਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ। ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਮੁੱਖ ਭੂਮਿਕਾ 'ਚ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਫਿਲਮ ਰੌਸ਼ਨ ਪ੍ਰਿੰਸ, ਬੱਬਲ ਰਾਏ, ਪਵਨ ਮਲਹੋਤਰਾ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਢਿੱਲੋਂ ਤੇ ਅਨਮੋਲ ਕਵਾਤਰਾ ਵਰਗੇ ਨਾਮੀ ਚਿਹਰੇ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ 'ਇਕ ਸੰਧੂ ਹੁੰਦਾ ਸੀ' ਫਿਲਮ 'ਚ ਦਰਸ਼ਕਾਂ ਨੂੰ ਯੂਨੀਵਰਸਿਟੀ ਦੀ ਜ਼ਿੰਦਗੀ, ਵਿਦਿਆਰਥੀ ਸਿਆਸਤ ਤੇ ਦੋਸਤੀ ਦੀ ਅਹਿਮੀਅਤ ਦੇਖਣ ਨੂੰ ਮਿਲੇਗੀ। ਇਹ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਲਈ ਦੋਸਤੀ ਤੋਂ ਉੱਪਰ ਕੁਝ ਵੀ ਨਹੀਂ ਹੈ। ਇਸ ਫਿਲਮ ਦੇ ਐਕਸ਼ਨ ਡਾਇਰੈਕਟਰ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਹਨ। ਫਿਲਮ ਦਾ ਮਿਊਜ਼ਿਕ ਬੀ ਪਰਾਕ, ਜੇ. ਕੇ. ਤੇ ਦੇਸੀ ਕਰਿਊ ਨੇ ਤਿਆਰ ਕੀਤਾ ਹੈ। 'ਇਕ ਸੰਧੂ ਹੁੰਦਾ ਸੀ' 28 ਫਰਵਰੀ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ।


Tags: Ik Sandhu Hunda Si2nd SongGalibPosterGippy GrewalNeha SharmaBabbal RaiRoshan PrinceRakesh Mehta

About The Author

sunita

sunita is content editor at Punjab Kesari