FacebookTwitterg+Mail

ਫਿਲਮ 'ਪੋਸਤੀ' ਦਾ ਟਰੇਲਰ ਰਿਲੀਜ਼, ਅਜੋਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਕਰਦੈ ਉਜਾਗਰ (ਵੀਡੀਓ)

upcoming punjabi movie posti trailer out now
06 March, 2020 01:44:40 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਨੂੰ ਹਰ ਵਾਰ ਕੁਝ ਨਾ ਕੁਝ ਵੱਖਰਾ ਦੇਣ ਵਾਲੇ ਰਾਣਾ ਰਣਬੀਰ ਦੇ ਨਿਰਦੇਸ਼ਨ ਤੇ ਕਹਾਣੀ ਵਾਲੀ ਫਿਲਮ 'ਪੋਸਤੀ' ਦਾ ਟਰੇਲਰ ਕੁਝ ਘੰਟੇ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ 'ਚ ਪੰਜਾਬ 'ਚ ਅਜੋਕੇ ਸਮੇਂ 'ਚ ਚੱਲ ਰਹੀਆਂ ਨਸ਼ਿਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਕ ਨਸ਼ੇੜੀ ਕਾਰਨ ਕਿਵੇਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ, ਇਹੀ ਸਭ ਕੁਝ ਰਾਣਾ ਰਣਬੀਰ ਨੇ ਆਪਣੀ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਉਂ ਵਿਦੇਸ਼ਾਂ 'ਚ ਜਾਣ ਦਾ ਰਸਤਾ ਅਪਨਾਉਂਦੀ ਹੈ ਨੂੰ ਦਿਖਾਇਆ ਗਿਆ ਹੈ। ਫਿਲਮ ਦੇ ਟਰੇਲਰ 'ਚ ਪ੍ਰਿੰਸ ਕੰਵਲਜੀਤ ਸਿੰਘ, ਬੱਬਲ ਰਾਏ, ਸੁਰੀਲੀ ਗੌਤਮ ਸਮੇਤ ਕਈ ਕਲਾਕਾਰ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਫਿਲਮ 'ਪੋਸਤੀ' ਰਾਹੀਂ ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਸ਼ਾਨਦਾਰ ਤਰੀਕੇ ਨਾਲ ਵੱਡੇ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਰਾਣਾ ਰਣਬੀਰ ਵਲੋਂ ਇਸ ਫਿਲਮ 'ਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ। ਇਸ ਫਿਲਮ 'ਚ ਬੱਬਲ ਰਾਏ, ਰਘਵੀਰ ਬੋਲੀ, ਜ਼ਰੀਨ ਖਾਨ, ਸੁਰੀਲੀ ਗੌਤਮ, ਜੱਸ ਢਿੱਲੋਂ, ਵੱਡਾ ਗਰੇਵਾਲ, ਮਲਕੀਤ ਰੌਣੀ ਵਰਗੇ ਨਾਮੀ ਕਲਾਕਾਰ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਨਿਰਦੇਸ਼ਕ ਦੇ ਤੌਰ 'ਤੇ ਰਾਣਾ ਰਣਬੀਰ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ 'ਅਸੀਸ' ਵਰਗੀ ਸ਼ਾਨਦਾਰ ਫਿਲਮ ਪੰਜਾਬੀ ਸਿਨੇਮਾ ਜਗਤ ਨੂੰ ਦੇ ਚੁੱਕੇ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਹਾਸਲ ਹੋ ਚੁੱਕੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸਰ ਕੀਤੀ ਜਾ ਰਹੀ ਹੈ। ਇਹ ਫਿਲਮ ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

 

ਇਹ ਵੀ ਦੇਖੋ : ਚੰਡੀਗੜ੍ਹ ਦੀਆਂ ਸੜਕਾਂ 'ਤੇ ਘੁੰਮਦੇ ਦਿਸੇ ਆਸਿਮ-ਹਿਮਾਂਸ਼ੀ, ਪਿਆਰ ਚੜ੍ਹ ਰਿਹੈ ਪ੍ਰਵਾਨ (ਵੀਡੀਓ)


Tags: PostiTrailerBabbal RaiSurilie GautamPrince KJ SinghRana RanbirVadda Grewal

About The Author

sunita

sunita is content editor at Punjab Kesari