FacebookTwitterg+Mail

ਜਗਦੀਪ ਸਿੱਧੂ ਤੇ ਐਮੀ ਵਿਰਕ ਦਾ ਹਿੱਟ ਫਾਰਮੂਲਾ ਸਾਬਿਤ ਹੋਵੇਗੀ ‘ਸੁਫਨਾ’

upcoming punjabi movie sufna
25 January, 2020 09:06:49 AM

ਜਲੰਧਰ (ਬਿਊਰੋ) - ਆਪਣੀ ਕਲਮ ਸਦਕਾ ਪੰਜਾਬੀ ਸਿਨੇਮਾ ਜਗਤ ਵਿਚ ਖਾਸ ਪਛਾਣ ਬਣਾ ਚੁੱਕੇ ਜਗਦੀਪ ਸਿੱਧੂ ਹਮੇਸ਼ਾ ਹੀ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿਚ ਛਾਏ ਰਹਿੰਦੇ ਹਨ। ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਜਗਦੀਪ ਸਿੱਧੂ ਦਾ ਜਨਮ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਹੋਇਆ ਸੀ। ਜਗਦੀਪ ਸਿੱਧੂ ਵੱਲੋਂ ਲਿਖੀਆਂ ਫਿਲਮਾਂ ਦਰਸ਼ਕਾਂ ਦੀਆਂ ਪਸੰਦ ਬਣੀਆਂ। ਜਗਦੀਪ ਸਿੱਧੂ ਨੇ ਆਪਣੀਆਂ ਫਿਲਮਾਂ ਦਾ ਖਾਤਾ ‘ਨਿੱਕਾ ਜ਼ੈਲਦਾਰ’ ਫਿਲਮ ਨਾਲ ਖੋਲ੍ਹਿਆ। ਜਗਦੀਪ ਸਿੱਧੂ ਵੱਲੋਂ ਲਿਖੀਆਂ ਫਿਲਮਾਂ ਨੇ ਲੋਕਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾਈ। ਪਿਛਲੇ ਸਾਲ ਆਈਆਂ ਫਿਲਮਾਂ ‘ਗੁੱਡੀਆਂ ਪਟੋਲੇ’, ‘ਛੜਾ’, ‘ਸੁਰਖੀ ਬਿੰਦੀ’ ਨੇ ਜਗਦੀਪ ਨੂੰ ਵੱਡੀ ਪਛਾਣ ਦਿੱਤੀ।

ਇਕ ਇੰਟਰਵਿਊ ਦੌਰਾਨ ਜਗਦੀਪ ਨੇ ਦੱਸਿਆ ਕਿ ਮੇਰੀ ਕਿਸਮਤ ਦਾ ਦਰਵਾਜ਼ਾ ‘ਕਿਸਮਤ’ ਫਿਲਮ ਦੇ ਸੁਪਰ ਹਿੱਟ ਹੁੰਦਿਆਂ ਹੀ ਖੁੱਲ੍ਹ ਗਿਆ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਪਿਛਲੇ ਸਾਲ ਆਈ ਦਿਲਜੀਤ ਦੀ ਫਿਲਮ ‘ਛੜਾ’ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ। ਇਸ ਫਿਲਮ ਨੇ ਬਾਕਸ ਆਫਿਸ ’ਤੇ ਕਾਫੀ ਵਧੀਆ ਕਮਾਈ ਕੀਤੀ ਸੀ। ਹੁਣ ਜਗਦੀਪ ਸਿੱਧੂ ਵੱਲੋਂ ਲਿਖੀ ਆਪਣੀ ਨਵੀਂ ਫਿਲਮ ‘ਸੁਫਨਾ’ ਨਾਲ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਫਿਲਮ ਵਿਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

ਜੇਕਰ ‘ਸੁਫਨਾ’ ਦੀ ਗੱਲ ਕਰੀਏ ਤਾਂ ਜਗਦੀਪ ਸਿੱਧੂ ਵੱਲੋਂ ਲਿਖੀ ਇਹ ਫਿਲਮ ‘ਕਿਸਮਤ’ ਤੋਂ ਬਾਅਦ ਇਕ ਹੋਰ ਮਨੋਰੰਜਨ ਭਰਪੂਰ ਵੱਡਾ ਧਮਾਕਾ ਸਾਬਿਤ ਹੋਵੇਗੀ। ‘ਕਿਸਮਤ’ ਵਾਂਗ ਇਹ ਫਿਲਮ ਵੀ ਇਕ ਵੱਖਰੀ ਹੀ ਕਿਸਮ ਦੀ ਲਵ ਸਟੋਰੀ ’ਤੇ ਅਧਾਰਿਤ ਹੋਵੇਗੀ। ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿਚਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੂਰਤ ਲੋਕੇਸ਼ਨਾਂ ’ਤੇ ਫਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ ਪੰਜਾਬੀ ਸਿਨੇਮਾ ਦਰਸ਼ਕਾਂ ਲਈ ਇਕ ਹਸੀਨ ਤੋਹਫਾ ਹੋਵੇਗੀ। ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀ ਇਹ ਫਿਲਮ ਹਰ ਇਕ ਦੇ ਸੁਫਨਿਆਂ ਦੀ ਗੱਲ ਕਰੇਗੀ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਹਨ।

ਇਸ ਫਿਲਮ ’ਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ, ਸੀਮਾ ਕੌਸ਼ਲ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਮ ਕਿਰਦਾਰ ਨਿਭਾਏ ਹਨ। ਸੰਗੀਤ ਬੀ ਪਰਾਕ ਨੇ ਦਿੱਤਾ ਹੈ ਜਦਕਿ ਗੀਤ ਜਾਨੀ ਨੇ ਲਿਖੇ ਹਨ। 14 ਫਰਵਰੀ ਨੂੰ ਇਸ ਫਿਲਮ ਨੂੰ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਜਾਵੇਗਾ।


Tags: Ammy VirkTaniaFirst LookSufnaPunjabi MoviePunjabi Celebrity

About The Author

sunita

sunita is content editor at Punjab Kesari