FacebookTwitterg+Mail

12 ਸਤੰਬਰ ਨੂੰ ਰਿਲੀਜ਼ ਹੋਵੇਗਾ ਰੇਸ਼ਮ ਸਿੰਘ ਅਨਮੋਲ ਦਾ ਗੀਤ 'ਅਰਬਨ ਜੱਟ', ਟੀਜ਼ਰ ਰਿਲੀਜ਼

urban jatt teaser out now
06 September, 2017 05:16:15 PM

ਜਲੰਧਰ— ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਗੀਤ 'ਅਰਬਟ ਜੱਟ' 12 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਟੀਜ਼ਰ ਕੱਲ ਹੀ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। 'ਅਰਬਨ ਜੱਟ' ਇਕ ਡਿਊਟ ਸੌਂਗ ਹੈ, ਜਿਸ 'ਚ ਰੇਸ਼ਮ ਦੇ ਨਾਲ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਨੇ ਆਪਣੀ ਆਵਾਜ਼ ਦਿੱਤੀ ਹੈ।

ਗੀਤ ਦਾ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਨਰਿੰਦਰ ਬਾਠ ਦੇ ਹਨ। ਵੀਡੀਓ ਗੁਰਦਾਸ ਮੀਡੀਆ ਵਰਕਸ ਵਲੋਂ ਬਣਾਈ ਗਈ ਹੈ, ਜਿਸ ਦਾ ਨਿਰਦੇਸ਼ਨ ਪਰਥ ਤੇ ਗੁਰਦਾਸ ਨੇ ਕੀਤਾ ਹੈ। 12 ਸਤੰਬਰ ਨੂੰ ਇਹ ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗਾ, ਜਿਸ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ।


Tags: Resham Singh Anmol Urban Jatt Sudesh Kumari Desi Crew Speed Records Narinder Bath Gurdas Media Works